13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਆਉਣ ਵਾਲੇ ਦਿਨਾਂ 'ਚ ਭਾਵਾਧਸ ਦਾ ਦਾਇਰਾ ਹੋਰ ਮਜ਼ਬੂਤ ਕੀਤਾ ਜਾਵੇਗਾ-ਸੇਠੀ

Ad Position 21
No active advertisement
ਅਜੀਤ ਡੈਸਕ 03-06-2025
ਟਾਂਡਾ ਉੜਮੁੜ, 2 ਜੂਨ (ਦੀਪਕ ਬਹਿਲ)-ਭਾਰਤੀ ਵਾਲਮੀਕ ਧਰਮ ਸਮਾਜ (ਭਾਵਾਧਸ) ਦਾ ਦਾਇਰਾ ਵਧਾਉਂਦੇ ਹੋਏ ਸੰਸਥਾ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਮਜ਼ਬੂਤ ਕੀਤਾ ਜਾਵੇਗਾ | ਇਹ ਪ੍ਰਗਟਾਵਾ ਭਾਵਾਧਸ ਦੇ ਸੂਬਾ ਪ੍ਰਧਾਨ ਸੇਠ ਰਾਮ ਸੇਠੀ ਨੇ ਸੰਸਥਾ ਦੇ ਸਥਾਨਕ ਦਫ਼ਤਰ 'ਚ ਹੋਏ ਇੱਕ ਸਮਾਗਮ ਦੌਰਾਨ ਕੀਤਾ | ਇਸ ਮੌਕੇ ਉਨ੍ਹਾਂ ਸੰਸਥਾ 'ਚ ਸ਼ਾਮਿਲ ਹੋਏ ਸੋਨੂ ਪ੍ਰੇਮਪੁਰ, ਗੁਰਪ੍ਰੀਤ ਨੱਥੂਪੁਰ, ਲਵਜੀਤ ਆਲਮਪੁਰ, ਤਰਲੋਕ ਸਿੰਘ, ਬਲਜਿੰਦਰ ਸੋਨੂ ਪ੍ਰੇਮਪੁਰ ਨੂੰ ਭਾਵਾਧਸ ਵਿਚ ਸ਼ਾਮਿਲ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਜਿੱਥੇ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਯਤਨ ਕੀਤੇ ਜਾਂਦੇ ਹਨ ਉੱਥੇ ਵੱਖ-ਵੱਖ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਸੰਸਥਾ ਵੱਲੋਂ ਲੜਾਈ ਲੜੀ ਜਾਂਦੀ ਹੈ | ਇਸ ਮੌਕੇ ਉਨ੍ਹਾਂ ਸੰਸਥਾ ਵਿਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਰੇ ਹੀ ਮੈਂਬਰਾਂ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿਚ ਸਮਾਜ ਭਲਾਈ ਦੇ ਕੰਮ ਹੋਰ ਤੇਜ਼ ਕੀਤੇ ਜਾਣਗੇ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਸਮਾਜ ਦੀ ਬਿਹਤਰੀ ਵਾਸਤੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਸੰਸਥਾ ਵਿਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਤਾਰਾ ਸਿੰਘ, ਬੇਅੰਤ ਨੰਗਲ ਖੂੰਗਾ, ਬੋਬੀ ਬੁੱਢੀ ਪਿੰਡ, ਹਰਮੇਸ਼ ਬਸੀ, ਬੱਬੀ ਜਾਜਾ, ਭੂਸ਼ਣ, ਰਿਕੀ ਬਹਾਦਰਪੁਰ, ਨਿਰਮਲ ਮੂਨਕ, ਬਿੱਟੂ ਜਾਜਾ, ਸੋਨੂ ਪ੍ਰੇਮਪੁਰ ਸਾਭੀ ਪਰੋਜ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਮਦਾਸਪੁਰ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ ਜਾਰੀ ਅਗਲੀ ਖ਼ਬਰ ਅਨਾਰਾਂ ਵਾਲੀ ਸਰਕਾਰ ਦੇ ਦਰਬਾਰ 'ਤੇ ਮੇਲਾ ਕੱਲ੍ਹ ਤੋਂ
Ad Position 24