ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪਿ੍ੰਸੀਪਲ ਅਨੀਤਾ ਸਾਗਰ ਦੀ ਸੇਵਾ ਮੁਕਤੀ 'ਤੇ ਵਾਇਸ ਪਿ੍ੰਸੀਪਲ ਵਿਜੇ ਕੁਮਾਰ ਅਤੇ ਕਾਲਜ ਕੌਂਸਲ ਦੇ ਮੈਂਬਰਾਂ ਪ੍ਰੋ.ਨਵਦੀਪ ਕੌਰ, ਪ੍ਰੋ.ਹਰਜਿੰਦਰ ਸਿੰਘ, ਪ੍ਰੋ.ਹਰਜਿੰਦਰ ਪਾਲ, ਪ੍ਰੋ.ਸੁਨੀਤਾ ਭੱਟੀ ਅਤੇ ਪ੍ਰੋ.ਚਰਣ ਪੁਸ਼ਪਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਕਾਲਜ ਕੌਂਸਲ ਦੇ ਮੈਂਬਰਾਂ ਵਲੋਂ ਸਭ ਤੋਂ ਪਹਿਲਾਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਨੂੰ ਇਕ ਯਾਦਗਾਰੀ ਤੋਹਫ਼ਾ ਵੀ ਦਿੱਤਾ ਗਿਆ | ਇਸ ਮੌਕੇ ਕਾਲਜ ਦੇ ਪਿੰ੍ਰਸੀਪਲ ਵਲੋਂ ਕਾਲਜ ਵਿਚ ਛਪਣ ਵਾਲਾ ਸਾਲਾਨਾ ਮੈਗਜ਼ੀਨ ਰਿਲੀਜ਼ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਾਲਜ 'ਚ ਇਕ ਬੂਟਾ ਵੀ ਲਗਾਇਆ | ਕਾਲਜ ਦੇ ਵਾਈਸ ਪਿ੍ੰਸੀਪਲ ਵਿਜੇ ਕੁਮਾਰ ਅਤੇ ਪ੍ਰੋ.ਨਵਦੀਪ ਕੌਰ ਨੇ ਪਿ੍ੰ: ਅਨੀਤਾ ਸਾਗਰ ਦੀ ਜ਼ਿੰਦਗੀ ਨਾਲ ਜੁੜੇ ਹੋਏ ਵਿਚਾਰ ਵੀ ਸਾਂਝੇ ਕੀਤੇ |