20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵਿਸ਼ਵ ਸਾਈਕਲ ਦਿਵਸ ਮੌਕੇ ਬਲਰਾਜ ਚੌਹਾਨ ਦੀ ਅਗਵਾਈ 'ਚ ਕੱਢੀ ਸਾਈਕਲ ਰੈਲੀ

Ad Position 21
No active advertisement
ਅਜੀਤ ਡੈਸਕ 04-06-2025
ਹੁਸ਼ਿਆਰਪੁਰ, 3 ਜੂਨ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਸਾਈਕਲ ਦਿਵਸ ਮੌਕੇ ਹੁਸ਼ਿਆਰਪੁਰ ਸਾਈਕਲਿਸਟਸ ਵਲੋਂ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਾਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੀ ਅਗਵਾਈ 'ਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸ਼ਹਿਰ 'ਚ ਸਾਈਕਲ ਰੈਲੀ ਕੱਢੀ ਗਈ | ਇਸ ਮੌਕੇ ਚੌਹਾਨ ਨੇ ਸੰਬੋਧਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿ ਕੇ ਸਾਰਿਆਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ 1 ਘੰਟਾ ਸਾਈਕਲਿੰਗ ਕਰਨ ਲਈ ਕਿਹਾ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਵਿਦੇਸ਼ੀ ਤਰਜ਼ 'ਤੇ ਹਾਈਵੇਅ 'ਤੇ ਸਾਈਕਲ ਲਈ ਵੱਖਰੀ ਲੇਨ ਬਣਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਸਾਈਕਲਿਸਟ ਮੁਨੀਰ ਨਜਰ ਤੇ ਦੌੜਾਕ ਯੋਗੇਸ਼ ਚੰਦਰ ਨੇ ਕਿਹਾ ਕਿ ਬਲਰਾਜ ਚੌਹਾਨ ਨੇ ਸਾਈਕਲਿੰਗ ਦੇ ਖੇਤਰ 'ਚ ਹੁਸ਼ਿਆਰਪੁਰ ਦਾ ਨਾਂਅ ਦੇਸ਼-ਵਿਦੇਸ਼ 'ਚ ਚਮਕਾਇਆ ਹੈ | ਇਸ ਮੌਕੇ ਰਮਨ ਵਰਮਾ, ਹਰਪ੍ਰੀਤ ਬੱਗਾ, ਵਿਸ਼ਾਲ ਪ੍ਰਾਸ਼ਰ, ਗੁਰਜੀਤ ਸਿੰਘ ਵਧਾਵਨ, ਡਾ: ਸੰਜੈ ਅਨੰਦ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਧੈਰਿਆ ਪੁਰੀ, ਭਵੇਸ਼ ਕੁਮਾਰ, ਅਧਿਆਪਕ ਰਾਜੀਵ ਜੈਨ, ਪੰਕਜ ਨੰਦਾ, ਸੁਖਰਾਜ ਸਿੰਘ ਚੌਹਾਨ, ਕਮਲੇਸ਼ ਕੁਮਾਰ, ਰਾਜੂ ਸਿੰਘ, ਕੁਲਜੀਤ ਧਾਮੀ, ਸੰਜੀਵ ਕੁਮਾਰ, ਰਣਜੀਤ, ਡਾ. ਸੁਰਿੰਦਰ ਕੁਮਾਰ, ਵਿੱਕੀ ਸ਼ਰਮਾ, ਪ੍ਰੇਮ ਨਾਥ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਰੂ ਨੰਗਲ ਸਕੂਲ ਦੀ ਕੋਮਲ ਨੇ ਛੇਵੀਂ ਸਬ ਜੂਨੀਅਰ ਸਟੇਟ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਪੰਡੋਰੀ ਖਜੂਰ ਸਕੂਲ 'ਚ ਸੈਮੀਨਾਰ ਦੇ ਦੂਸਰੇ ਦਿਨ ਅਧਿਆਪਕਾਂ ਨੂੰ ਵੱਖ-ਵੱਖ ਵਿਸ਼ਿਆਂ ਸੰਬੰਧੀ ਦਿੱਤੀ ਜਾਣਕਾਰੀ
Ad Position 24