20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਨਾਰੂ ਨੰਗਲ ਸਕੂਲ ਦੀ ਕੋਮਲ ਨੇ ਛੇਵੀਂ ਸਬ ਜੂਨੀਅਰ ਸਟੇਟ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 04-06-2025
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)-ਛੇਵੀਂ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਜੋ ਕਿ ਪਠਾਨਕੋਟ ਵਿਖੇ ਹੋਈ, 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੀ ਕੋਮਲ ਨੇ ਸੋਨ ਤਗਮਾ ਹਾਸਿਲ ਕੀਤਾ ਜੋ ਕਿ ਸਕੂਲ ਦੇ ਲਈ ਬੜੇ ਮਾਣ ਵਾਲੀ ਗੱਲ ਹੈ | ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ 'ਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਨੇ ਭਾਗ ਲਿਆ ਅਤੇ ਤਕਰੀਬਨ 350 ਦੇ ਕਰੀਬ ਬਾਕਸਰ ਉੱਥੇ ਹਾਜ਼ਰ ਸਨ | ਇਸ ਚੈਂਪੀਅਨਸ਼ਿਪ ਵਿਚ ਹੁਸ਼ਿਆਰਪੁਰ ਦੀਆਂ ਚਾਰ ਖਿਡਾਰਨਾਂ ਨੇ ਭਾਗ ਲਿਆ ਸੀ | ਕੋਮਲ ਨੇ 55- 58 ਕਿੱਲੋ ਵੇਟ ਕੈਟਾਗਰੀ ਦੇ ਵਿਚ ਭਾਗ ਲਿਆ ਅਤੇ ਸੋਨ ਤਗਮਾ ਹਾਸਿਲ ਕੀਤਾ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਸ਼ੈਲੇਂਦਰ ਠਾਕੁਰ ਨੇ ਇਸ ਖਿਡਾਰਨ ਨੂੰ ਸ਼ਾਬਾਸ਼ ਦਿੱਤੀ ਅਤੇ ਹੋਰ ਵਧੀਆ ਕਾਰਗੁਜ਼ਾਰੀ ਕਾਰਨ ਲਈ ਇਸ ਨੂੰ ਸਨਮਾਨਿਤ ਵੀ ਕੀਤਾ | ਹੁਣ ਕੋਮਲ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਕਿ ਰੋਹਤਕ ਹਰਿਆਣੇ ਵਿਖੇ ਹੋ ਰਹੀ ਹੈ ਉਸ ਵਿੱਚ ਭਾਗ ਲਵੇਗੀ ਅਤੇ ਸਾਨੂੰ ਬੜੀ ਆਸ ਹੈ ਕਿ ਇਹ ਉੱਥੇ ਵੀ ਸਕੂਲ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰੇਗੀ | ਯਾਦ ਰਹੇ ਕਿ ਇਹ ਖਿਡਾਰਨ ਲਗਾਤਾਰ ਤਿੰਨ ਸਾਲ ਤੋਂ ਮੈਡਲ ਲਿਆ ਰਹੀ ਹੈ | ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਵਿਚ ਗੋਲਡ ਅਤੇ ਇਸ ਸਾਲ ਸਭ ਜੂਨੀਅਰ ਦੇ ਵਿਚ ਗੋਲਡ ਜਿੱਤਿਆ ਹੈ | ਸਕੂਲ ਪਹੁੰਚਣ 'ਤੇ ਸਮੂਹ ਸਟਾਫ਼ ਮੈਂਬਰ ਸਾਹਿਬਾਨ ਅਤੇ ਖੇਡ ਇੰਚਾਰਜ ਸੁਰਜੀਤ ਸਿੰਘ ਨੇ ਕੋਮਲ ਨੂੰ ਵਧਾਈਆਂ ਦਿੱਤੀਆਂ ਅਤੇ ਆਸ਼ੀਰਵਾਦ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਮੌਕੇ ਬਲਰਾਜ ਚੌਹਾਨ ਦੀ ਅਗਵਾਈ 'ਚ ਕੱਢੀ ਸਾਈਕਲ ਰੈਲੀ ਅਗਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਮੌਕੇ ਬਲਰਾਜ ਚੌਹਾਨ ਦੀ ਅਗਵਾਈ 'ਚ ਕੱਢੀ ਸਾਈਕਲ ਰੈਲੀ
Ad Position 24