ਟਾਂਡਾ ਉੜਮੁੜ, 3 ਜੂਨ (ਭਗਵਾਨ ਸਿੰਘ ਸੈਣੀ)- ਬਾਬਾ ਬੂਟੀ ਸ਼ਾਹ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਦਸਮੇਸ਼ ਨਗਰ ਟਾਂਡਾ ਵਲੋਂ 35ਵਾਂ ਸਲਾਨਾ ਸੱਭਿਆਚਾਰਕ ਮੇਲਾ ਮੇਲਾ ਪ੍ਰਬੰਧਕ ਜਗਜੀਵਨ ਜੱਗੀ ਅਤੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਜਗਜੀਵਨ ਜੱਗੀ ਅਤੇ ਜਸਵੰਤ ਸਿੰਘ ਪੱਪੂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਵਿਚ ਸਾਬਕਾ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ, ਸਤਪਾਲ ਸਿੰਘ ਸਰਪੰਚ, ਹਰਮੀਤ ਅÏਲਖ ਅਤੇ ਉੱਘੇ ਸਮਾਜ ਸੇਵਕ ਰਜਿੰਦਰ ਮਾਰਸ਼ਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਇਹ ਸਭਿਆਚਾਰਕ ਮੇਲਾ ਮਿਤੀ 5 ਜੂਨ 2025 ਦਿਨ ਵੀਰਵਾਰ ਨੂੰ ਦਰਬਾਰ ਬਾਬਾ ਬੂਟੀ ਸ਼ਾਹ ਜੀ ਨੇੜੇ ਐਫ.ਸੀ.ਆਈ. ਗੁਦਾਮ ਦਸਮੇਸ਼ ਨਗਰ ਟਾਂਡਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਸਿੱਧ ਕਲਾਕਾਰ ਦੁਰਗਾ ਰੰਗੀਲਾ ਆਪਣੀ ਕਲਾਕਾਰੀ ਦੇ ਜੌਹਰ ਦਿਖਾਉਣਗੇ |