ਮੁਕੇਰੀਆਂ, 3 ਜੂਨ (ਰਾਮਗੜ੍ਹੀਆ)- ਮੁਕੇਰੀਆਂ ਦੀ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੀ ਰਿਹਾਇਸ਼ 'ਤੇ ਬਲਾਕ ਮੁਕੇਰੀਆਂ ਅਤੇ ਹਾਜੀਪੁਰ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਸੰਵਿਧਾਨ ਬਚਾਓ ਰੈਲੀ ਸਬੰਧੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਨੇ ਸੰਵਿਧਾਨ ਬਚਾਓ ਰੈਲੀ ਅਤੇ ਨਸ਼ਾ ਵਿਰੁੱਧ ਆਵਾਜ਼ ਉਠਾਉਣ ਲਈ ਕਾਂਗਰਸੀ ਵਰਕਰਾਂ ਇੱਕਮੁੱਠ ਹੋਣ 'ਤੇ ਜ਼ੋਰ ਦਿੱਤਾ | ਇਸ ਮੀਟਿੰਗ ਵਿਚ ਮਾਸਟਰ ਰਮੇਸ਼, ਪਿ੍ੰ. ਗੁਰਦਿਆਲ ਸਿੰਘ, ਬਲਾਕ ਕਾਂਗਰਸ ਮੁਕੇਰੀਆਂ ਦੇ ਪ੍ਰਧਾਨ ਇੰਜ. ਰਵਿੰਦਰ ਸਿੰਘ, ਬਲਾਕ ਕਾਂਗਰਸ ਹਾਜੀਪੁਰ ਦੇ ਪ੍ਰਧਾਨ ਸਰਪੰਚ ਕਿਸ਼ੋਰੀ ਲਾਲ, ਐਡਵੋਕੇਟ ਸਭਿਆ ਸਾਂਚੀ, ਬਲਵਿੰਦਰ, ਡਾ. ਕਰਤਾਰ ਸਿੰਘ, ਉਮੇਸ਼, ਵਿਨੋਦ ਲਾਡੀ ਐਮ. ਸੀ, ਬਲਵਿੰਦਰ ਸਿੰਘ ਬਿੰਦਾ ਐਮ. ਸੀ, ਮਲਕੀਅਤ ਸਿੰਘ, ਕਾਕਾ, ਡਾ. ਪਿੰਕੀ ਜੰਡਵਾਲ, ਰਾਜੇਸ਼ਵਰ, ਰਾਮ ਚੰਦ, ਸੰਨ੍ਹੀ ਭਾਰਦਵਾਜ, ਤਾਰਾ ਸਰਪੰਚ, ਮਾਸਟਰ ਪ੍ਰਤਾਪ ਸਿੰਘ, ਪ੍ਰੇਮ ਸੰਮਤੀ ਮੈਂਬਰ, ਗੋਰੀ ਅਰੋੜਾ, ਸੰਨ੍ਹੀ, ਗੋਲਡੀ ਸਰਪੰਚ, ਸੁਮੀਤਾ ਰਾਣੀ, ਕਮਲਜੀਤ ਸਿੰਘ, ਠਾਕੁਰ ਆਰਿਆ, ਲਵਲੀ, ਪ੍ਰਵੀਨ ਸਰਪੰਚ, ਜੱਟਮਲ ਸਰਪੰਚ, ਨੀਰਜ, ਮੈਡਮ ਸਰੋਜ, ਮੈਡਮ ਬੰਦਨਾ ਆਦਿ ਹਲਕੇ ਦੇ ਦੋਨਾਂ ਬਲਾਕਾਂ ਦੇ ਪ੍ਰਧਾਨ ਅਤੇ ਵਰਕਰ ਹਾਜ਼ਰ ਸਨ |