26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 05-06-2025
ਹੁਸ਼ਿਆਰਪੁਰ, 4 ਜੂਨ (ਨਰਿੰਦਰ ਸਿਘ ਬੱਡਲਾ)-ਇੰਜ: ਰਾਜੀਵ ਜਸਵਾਲ ਸਹਾਇਕ ਕਾਰਜਕਾਰੀ ਇੰਜੀਨੀਅਰ/ਸੰਚਾਲਨ ਸਬ ਅਰਬਨ ਉਪ ਮੰਡਲ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਜੂਨ ਨੂੰ 66 ਕੇ.ਵੀ. ਸਬ ਸਟੇਸ਼ਨ ਨਸਰਾਲਾ 'ਤੇ ਜ਼ਰੂਰੀ ਮੁਰੰਮਤ ਕਰਨ ਕਰਕੇ ਸਾਰੇ 11 ਕੇ.ਵੀ. ਹੁਸ਼ਿਆਰਪੁਰ ਰੋਡ, 11 ਕੇ.ਵੀ. ਜਲੰਧਰ ਰੋਡ ਫੀਡਰ, 11 ਕੇ.ਵੀ. ਬਾਲਾ ਜੀ ਫੀਡਰ, 11 ਕੇ.ਵੀ. ਅਨੰਦ ਫੀਡਰ, 11 ਕੇ.ਵੀ. ਕੱਕੜ ਕੰਪਲੈਕਸ ਫੀਡਰ, 11 ਕੇ.ਵੀ. ਰੋਟਾਵੇਟਰ ਫੀਡਰ, 11 ਕੇ.ਵੀ. ਟਾਂਡਾ ਰੋਡ ਫੀਡਰ ਅਤੇ 11 ਕੇ.ਵੀ. ਪਿਆਲਾਂ ਫੀਡਰ (ਸ਼ੇਅਰਡ ਫੀਡਰ) ਅਧੀਨ ਸਾਰੇ ਇੰਡਸਟਰੀਅਲ ਫੀਡਰ, ਨਸਰਾਲਾ, ਚੱਕ ਗੁੱਜਰਾਂ, ਹੈਦਰੋਵਾਲ, ਪਿੰਡ ਨਿਆੜਾ, ਡਗਾਣਾ ਕਲਾਂ, ਸਿੰਗੜੀਵਾਲਾ ਤੇ ਕਬੀਲਾ ਬਸਤੀ ਅਤੇ 220 ਕੇ.ਵੀ. ਸਬ ਸਟੇਸ਼ਨ ਹੁਸ਼ਿਆਰਪੁਰ ਤੋਂ ਚੱਲਦੇ 11 ਕੇ.ਵੀ. ਪਿੱਪਲਾਂਵਾਲਾ ਫੋਕਲ ਪੁਆਇੰਟ, 11 ਕੇ.ਵੀ. ਸੈਟੇਲਾਇਟ ਦਿਓਵਾਲ, 11 ਕੇ.ਵੀ. ਸਨਸਿਟੀ ਫੀਡਰ, 11 ਕੇ.ਵੀ. ਚੱਕ ਗੁੱਜਰਾਂ (ਏ.ਪੀ. ਫੀਡਰ), ਜਿਸ ਅਧੀਨ ਗੋਕਲ ਨਗਰ, ਮਹਾਰਾਜਾ ਰਣਜੀਤ ਸਿੰਘ ਨਗਰ, ਕੀਰਤੀ ਨਗਰ, ਨਿਊ ਮੰਡੀ ਗੋਲ ਨਗਰ, ਦਸਮੇਸ਼ ਨਗਰ, ਨਿਊ ਗੋਬਿੰਦ ਨਗਰ, ਡਗਾਣਾ ਖ਼ੁਰਦ, ਆਦਰਸ਼ ਨਗਰ, ਆਈ.ਟੀ.ਆਈ., ਆਫਿਸਰ ਕਲੋਨੀ, ਪਿੱਪਲਾਂਵਾਲਾ, ਕੇ.ਐਫ.ਸੀ. ਚੌਂਕ, ਨਿਆੜਾ ਰੋਡ, ਸਨਸਿਟੀ, ਹਰਦੋਖ਼ਾਨਪੁਰ ਤੀਰਥ ਕੋਲਡ ਸਟੋਰ, ਮਹਿਤਾ ਆਇਲ, ਪੈਟਰੋਲ ਪੰਪ, ਟਾਂਡਾ ਰੋਡ ਵਾਲੇ ਪੈਲੇਸ ਅਤੇ ਚੱਕ ਗੁੱਜਰਾਂ, ਡਗਾਣਾ ਕਲਾਂ, ਹੈਦਰੋਵਾਲ ਤੇ ਨਿਆੜਾ ਪਿੰਡ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ |
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ ਤੋਂ ਚੱਲਦੇ 11 ਕੇ.ਵੀ. ਫੀਡਰ ਫੋਕਲ ਪੁਆਇੰਟ ਕੈਟਾਗਰੀ ਫੀਡਰ ਦੇ ਪਾਵਰ ਟਰਾਂਸਫ਼ਾਰਮਰ ਦੀ ਜ਼ਰੂਰੀ ਮੁਰੰਮਤ ਕਰਕੇ ਸਵੇਰੇ 8 ਵਜੇ ਤੋਂ 9 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਇੰਡਸਟਰੀਅਲ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |
* ਮੁਕੇਰੀਆਂ, 4 ਜੂਨ (ਰਾਮਗੜ੍ਹੀਆ)- ਉਪ ਮੰਡਲ ਅਫ਼ਸਰ ਭੰਗਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 66 ਕੇ.ਵੀ. ਮੁਕੇਰੀਆਂ ਤੋਂ ਚੱਲਣ ਵਾਲੇ 11 ਕੇ.ਵੀ. ਚੱਕ ਯੂ.ਪੀ.ਐਸ. ਅਤੇ 11 ਕੇ.ਵੀ. ਨੌਸ਼ਹਿਰਾ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਜਿਨ੍ਹਾਂ ਵਿਚ ਪਿੰਡ ਅਟਲਗੜ੍ਹ, ਨਵਾਂ ਪਿੰਡ, ਕਲਸਾਂ, ਗੋਦੜਾ, ਘੱਲੀਆਂ, ਕਾਲੇਬਾਗ, ਜਾਹਿਦਪੁਰ ਜੱਟਾਂ, ਤਲੂਵਾਲ ਤੂਰਾਂ, ਤਗੜਕਲਾਂ, ਮਨਸੋਤਰਾ ਕਲੋਨੀ, ਖਿਚੀਆਂ, ਭੱਟੀਆਂ, ਪੁਰਿਕਾ, ਕੋਲੀਆਂ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਸੀਤ ਪਲ ਕੋਟ ਵਿਖੇ ਜੂਨ 1984 ਘੱਲੂਘਾਰਾ ਦਿਵਸ ਮਨਾਇਆ ਅਗਲੀ ਖ਼ਬਰ ਹਾਈ ਬਲੱਡ ਪ੍ਰੈਸ਼ਰ ਜਾਗਰੂਕਤਾ ਸੰਬੰਧੀ ਦੌੜ ਭਲਕੇ
Ad Position 24