25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ ਦਲ-ਭਾਜਪਾ ਗੱਠਜੋੜ ਨਾਲ ਬੰਗਾ ’ਚ ਜਸ਼ਨ ਦਾ ਮਾਹੌਲ

ਬੰਗਾ, 25 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਖ਼ਬਰ ਜਿਉਂ ਹੀ ਬੰਗਾ ਪੁੱਜੀ ਤਾਂ ਦੋਹਾਂ ਧਿਰਾਂ ਦੇ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਦੋਹਾਂ ਪਾਰਟੀਆਂ ਦੇ ਆਗੂਆਂ ਨੇ ਇਸ ਗੱਠਜੋੜ ਨੂੰ ਪੰਜਾਬ ਦੇ ਉੱਜਵਲ ਭਵਿੱਖ ਦਾ ਆਧਾਰ ਆਖਿਆ।

Ad Position 21
No active advertisement
ਅਜੀਤ ਡੈਸਕ 26-11-2026
ਬੰਗਾ, 25 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਖ਼ਬਰ ਜਿਉਂ ਹੀ ਬੰਗਾ ਪੁੱਜੀ ਤਾਂ ਦੋਹਾਂ ਧਿਰਾਂ ਦੇ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਦੋਹਾਂ ਪਾਰਟੀਆਂ ਦੇ ਆਗੂਆਂ ਨੇ ਇਸ ਗੱਠਜੋੜ ਨੂੰ ਪੰਜਾਬ ਦੇ ਉੱਜਵਲ ਭਵਿੱਖ ਦਾ ਆਧਾਰ ਆਖਿਆ। ਇੱਥੋਂ ਦੇ ਭਾਜਪਾ ਆਗੂਆਂ ਸੰਜੀਵ ਭਾਰਦਵਾਜ, ਸੁਦੇਸ਼ ਸ਼ਰਮਾ, ਧਰਮ ਪਾਲ ਖਮਾਚੋਂ, ਡਾ. ਨਰੇਸ਼ ਰਾਵਲ, ਪ੍ਰਿਤਪਾਲ ਬਜਾਜ, ਡਾ. ਰਾਜਨ ਸ਼ਰਮਾ, ਦੀਪਕ ਸੂਦਨ, ਪ੍ਰਿਸੀਪਲ ਹਰਭਜਨ ਸਿੰਘ ਕਰਨਾਣਾ, ਡਿੰਪਲ ਭਾਰਦਵਾਜ, ਰਾਮ ਕਿਸ਼ਨ ਜੱਖੂ, ਹਿੰਮਤ ਤੇਜਪਾਲ, ਸਤਨਾਮ ਸਿੰਘ ਲਾਂਦੀਆਂ, ਜਸਵਿੰਦਰ ਸਿੰਘ ਮਾਨ, ਤਲਵਿੰਦਰ ਸਿੰਘ, ਹੈਪੀ ਕਲੇਰਾਂ, ਉਕਾਂਰ ਸਿੰਘ ਕਾਰੀ ਆਦਿ ਨੇ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਦੇ ਸਮਰੱਥ ਹਨ ਅਤੇ ਇਹ ਗਠਜੋੜ ਸੱਤਾ ਵਿੱਚ ਆਉਂਦਿਆਂ ਹੀ ਆਪ ਸਰਕਾਰ ਵਲੋਂ ਕੀਤੇ ਨੁਕਸਾਨ ਦਾ ਜਵਾਬ ਵੀ ਲਵੇਗਾ ਅਤੇ ਪੰਜਾਬ ਨੂੰ ਮਜ਼ਬੂਤ ਸਥਿਤੀ ਪ੍ਰਦਾਨ ਕਰਨ ਲਈ ਜ਼ਮੀਨ ਪੱਧਰ ‘ਤੇ ਕਾਰਗੁਜ਼ਾਰੀ ਵੀ ਦਿਖਾਵੇਗਾ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਐਲਾਨੇ ਗਏ ਉਮੀਦਵਾਰ ਡਾ. ਸਤਵਿੰਦਰਪਾਲ ਸਿੰਘ ਬਿੱਟੂ ਜਦੋਂ ਭਾਜਪਾ ਆਗੂਆਂ ਨੂੰ ਮਿਲੇ ਤਾਂ ਇੱਕ ਦੂਜੇ ਦਾ ਨਿੱਘਾ ਸਵਾਗਤ ਵੀ ਹੋਇਆ ਅਤੇ ਵਧਾਈਆਂ ਵੀ ਸਾਂਝੀਆਂ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਉਕਤ ਗਠਜੋੜ ਨਾਲ ਵਰਕਰਾਂ ਦੇ ਉਤਸ਼ਾਹ ਵਿਚ ਅਥਾਹ ਵਾਧਾ ਹੋਇਆ ਹੈ ਅਤੇ ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਵਿੱਖ ਨੂੰ ਸਥਾਈ ਤੌਰ ‘ਤੇ ਸੁਰੱਖਿਅਤ ਕਰਨ ਲਈ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿੱਚ ਲੋਕ ਲਹਿਰ ਖੜ੍ਹੀ ਕੀਤੀ ਜਾਵੇ। ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਪੰਜਾਬ ਨੂੰ ਦੋ ਇੰਜਣਾ ਵਾਲੀ ਸਰਕਾਰ ਮਿਲਣ ਜਾ ਰਹੀ ਹੈ ਜਿਹੜੀ ਕੇਂਦਰ ਅਤੇ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਵਾਲੀ ਸਰਕਾਰ ਦੇ ਰੂਪ ਵਿੱਚ ਨਵੀਆਂ ਲੀਹਾਂ ਬਚਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਸੁੱਖੀ ਵਲੋਂ ਬਹੂਆਂ ’ਚ ਮੀਟਿੰਗ ਅਗਲੀ ਖ਼ਬਰ ਭਾਜਪਾ-ਅਕਾਲੀ ਦਲ ਦੇ ਗੱਠਜੋੜ ਨਾਲ ਪੰਜਾਬ ਦੀ ਸਿਆਸਤ ’ਚ ਨਵੇਂ ਸਮੀਕਰਨ ਬਣੇ
Ad Position 24