ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਮੈਨੇਜਮੈਂਟ ਕਾਲਜ ਹੁਸ਼ਿਆਰਪੁਰ ਦੇ ਅਲਾਈਡ ਹੈਲਥ ਸਾਇੰਸਜ਼ ਵਿਭਾਗ ਵਲੋਂ ਵਿਦਿਆਰਥੀਆਂ ਦੇ ਵਿਹਾਰਕ ਅਨੁਭਵ ਨੂੰ ਅਮੀਰ ਬਣਾਉਣ ਦੇ ਉਦੇਸ਼ ਨਾਲ ਇਕ ਵਿੱਦਿਅਕ ਦੌਰਾ ਲਗਾਇਆ ਗਿਆ | ਇਸ ਦੌਰੇ ਤਹਿਤ ਵਿਦਿਆਰਥੀਆਂ ਨੇ ਜਲੰਧਰ 'ਚ ਸਥਿਤ ਵੱਕਾਰੀ ਸ੍ਰੀਮਾਨ ਹਸਪਤਾਲ ਦਾ ਦੌਰਾ ਕੀਤਾ | ਇਹ ਦੌਰਾ ਕਾਲਜ ਦੇ ਪਿ੍ੰਸੀਪਲ ਡਾ. ਹਰਿੰਦਰ ਸਿੰਘ ਗਿੱਲ ਦੀ ਅਗਵਾਈ ਅਤੇ ਵਿਭਾਗ ਮੁਖੀ ਡਾ. ਸੁਖਮੀਤ ਕੌਰ ਬੇਦੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਦਕਿ ਇਸ ਦਾ ਸੰਚਾਲਨ ਪ੍ਰੋ. ਜਾਵੇਦ ਅਹਿਮਦ ਲੋਨ ਅਤੇ ਪ੍ਰੋ. ਹੁਮੈਰਾ ਜ਼ਹੂਰ ਨੇ ਕੀਤਾ | ਇਸ ਸਬੰਧੀ ਵਿਭਾਗ ਦੇ ਮੁਖੀ ਡਾ. ਸੁਖਮੀਤ ਬੇਦੀ ਨੇ ਦੱਸਿਆ ਕਿ ਇਸ ਵਿੱਦਿਅਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹਸਪਤਾਲ ਦੇ ਕੰਮਕਾਜ ਨੂੰ ਨੇੜਿਓਾ ਸਮਝਣ ਦੇ ਯੋਗ ਬਣਾਉਣਾ ਸੀ | ਇਸ ਦੌਰਾਨ ਵਿਦਿਆਰਥੀਆਂ ਨੂੰ ਹਸਪਤਾਲ ਦੇ ਪੂਰੇ ਸਿਸਟਮ ਬਾਰੇ ਦੱਸਿਆ ਗਿਆ | ਖ਼ਾਸ ਤੌਰ 'ਤੇ ਖੂਨ ਦੇ ਟੈਸਟ, ਕੀਟਾਣੂਆਂ ਦੀ ਪਹਿਚਾਣ, ਸਰੀਰ ਦੇ ਰਸਾਇਣਾਂ ਦੇ ਟੈਸਟ, ਖੂਨ ਨਾਲ ਸੰਬੰਧਿਤ ਬਿਮਾਰੀਆਂ ਅਤੇ ਟਿਸ਼ੂ ਟੈਸਟਾਂ ਲਈ ਪ੍ਰਯੋਗਸ਼ਾਲਾਵਾਂ ਦਿਖਾਈਆਂ ਗਈਆਂ | ਇਸ ਮੌਕੇ ਹਸਪਤਾਲ ਅਧਿਕਾਰੀ ਡਾ. ਕੁਸਮ ਠਾਕੁਰ ਨੇ ਵਿਦਿਆਰਥੀਆਂ ਨੂੰ ਖੂਨ ਚੜ੍ਹਾਉਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਜ਼ਰੂਰੀ ਟੈੱਸਟਾਂ ਅਤੇ ਪ੍ਰਕਿਰਿਆਵਾਂ ਬਾਰੇ ਵਿਸਥਾਰ ਵਿਚ ਦੱਸਿਆ |