19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵੁੱਡਲੈਂਡ ਓਵਰਸੀਜ਼ ਸਕੂਲ ਨੂੰ ਮਿਲਿਆ 'ਬੈੱਸਟ ਸਕੂਲ ਫ਼ਾਰ ਹੋਲਿਸਟਿਕ ਐਜੂਕੇਸ਼ਨ 2025' ਦਾ ਕੌਮੀ ਸਨਮਾਨ <br/>

Ad Position 21
No active advertisement
ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੂੰ ਮਿਲੇ 'ਬੈੱਸਟ ਸਕੂਲ ਫ਼ਾਰ ਹੋਲਿਸਟਿਕ ਐਜੂਕੇਸ਼ਨ-2025' ਦੇ ਕੌਮੀ ਸਨਮਾਨ ਨਾਲ ਡੀਨ ਡਾ. ਸਿਮਰਜੀਤ ਕੌਰ ਗਿੱਲ, ਪਿ੍ੰ: ਪੂਜਾ ਧੀਮਾਨ ਤੇ ਹੋਰ | <br/> 31-08-2025
ਹੁਸ਼ਿਆਰਪੁਰ, 30 ਅਗਸਤ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਹਾਲ ਹੀ 'ਚ ਹੋਏ ਨੈਸ਼ਨਲ ਸਕੂਲ ਐਵਾਰਡ-2025 ਦੇ ਸ਼ਾਨਦਾਰ ਸਮਾਰੋਹ 'ਚ 'ਬੈੱਸਟ ਸਕੂਲ ਫ਼ਾਰ ਹੋਲਿਸਟਿਕ ਐਜੂਕੇਸ਼ਨ-2025' ਦਾ ਸਨਮਾਨ ਪ੍ਰਾਪਤ ਕੀਤਾ ਹੈ | ਜ਼ਿਕਰਯੋਗ ਹੈ ਕਿ ਨਵੀਂ ਦਿੱਲੀ 'ਚ ਹੋਏ ਰਾਸ਼ਟਰੀ ਪੁਰਸਕਾਰ ਸਮਾਰੋਹ 'ਚ ਦੇਸ਼ ਭਰ ਦੇ ਉਨ੍ਹਾਂ ਸਕੂਲਾਂ ਦੀ ਚੋਣ ਕੀਤੀ ਗਈ ਸੀ, ਜੋ ਸਿੱਖਿਆ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਆਪਣੀ ਸਮੁੱਚੀ ਉੱਤਮਤਾ ਭਾਵ ਨਵੀਨਤਾ, ਅਕਾਦਮਿਕ ਉਤਮਤਾ ਅਤੇ ਤਕਨੀਕੀ ਏਕੀਕਰਨ 'ਚ ਮੁਹਾਰਤ ਸਾਬਿਤ ਕਰਕੇ, ਵੁੱਡਲੈਂਡ ਨੇ ਕੌਮੀ ਪੱਧਰ 'ਤੇ ਸਰਬੋਤਮ ਸੰਪੂਰਨ ਸਿੱਖਿਆ ਪੁਰਸਕਾਰ ਜਿੱਤਿਆ | ਵੁੱਡਲੈਂਡ ਸਕੂਲ ਪਹਿਲਾਂ ਹੀ ਗ੍ਰੀਨ ਸਕੂਲ ਐਵਾਰਡ ਅਤੇ ਬੈੱਸਟ ਸਕੂਲ ਆਫ਼ ਐਜੂਕੇਸ਼ਨ ਸਮੇਤ ਕੌਮੀ ਪੱਧਰ 'ਤੇ ਕਈ ਪੁਰਸਕਾਰ ਜਿੱਤ ਚੁੱਕਾ ਹੈ | ਇਸ ਮੌਕੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਦੀ ਡੀਨ ਡਾ: ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਇਹ ਸਨਮਾਨ ਇਸ ਗੱਲ ਦਾ ਸਬੂਤ ਹੈ ਕਿ ਸਕੂਲ ਨਾ ਸਿਰਫ਼ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਮੈਨੇਜਿੰਗ ਟਰੱਸਟੀ ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਵੁੱਡਲੈਂਡ ਸਕੂਲ ਉਨ੍ਹਾਂ ਦੇ ਸੁਪਨੇ ਦਾ ਅਸਲ ਰੂਪ ਹੈ | ਇਸ ਸੰਸਥਾ ਦਾ ਉਦੇਸ਼ ਨਾ ਸਿਰਫ਼ ਵਧੀਆ ਸਿੱਖਿਆ ਪ੍ਰਦਾਨ ਕਰਨਾ ਹੈ, ਸਗੋਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣਾਉਣਾ ਵੀ ਹੈ | ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਅੱਜ ਵੁੱਡਲੈਂਡ ਸਕੂਲ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਵੁੱਡਲੈਂਡ ਸਕੂਲ ਨੇ ਨਾ ਸਿਰਫ਼ ਅਕਾਦਮਿਕ ਪੱਖੋਂ ਦਸ ਸਾਲਾਂ ਤੋਂ ਵੱਧ ਸਮੇਂ ਤੱਕ ਜ਼ਿਲ੍ਹਾ ਟਾਪਰ ਬਣ ਕੇ ਗਿਆਨ ਦੇ ਖੇਤਰ 'ਚ ਆਪਣੀ ਸਰਵਉੱਚਤਾ ਸਾਬਿਤ ਕੀਤੀ ਹੈ, ਸਗੋਂ ਵੱਖ-ਵੱਖ ਵਿਸ਼ਿਆਂ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਓਲੰਪੀਆਡਾਂ 'ਚ ਅਣਗਿਣਤ ਸੁਨਹਿਰੀ ਪ੍ਰਾਪਤੀਆਂ ਵੀ ਕੀਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਦੋਆਬਾ ਪਬਲਿਕ ਸਕੂਲ ਨੂੰ ਬਿ੍ਟਿਸ਼ ਕਾਊਾਸਲ ਇਨਾਮ 2025-2028 ਨਾਲ ਨਿਵਾਜਿਆ <br/> ਅਗਲੀ ਖ਼ਬਰ ਕਰਾਟੇ ਕੱਪ 'ਚ ਕੈਂਬਰਿਜ ਓਵਰਸੀਜ਼ ਸਕੂਲ ਨੇ ਪਹਿਲਾ ਇਨਾਮ ਜਿੱਤਿਆ <br/>
Ad Position 24