19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦੋਆਬਾ ਪਬਲਿਕ ਸਕੂਲ ਨੂੰ ਬਿ੍ਟਿਸ਼ ਕਾਊਾਸਲ ਇਨਾਮ 2025-2028 ਨਾਲ ਨਿਵਾਜਿਆ <br/>

Ad Position 21
No active advertisement
ਦੋਆਬਾ ਪਬਲਿਕ ਸਕੂਲ ਦੋਹਲਰੋਂ ਬਿ੍ਟਿਸ਼ ਕਾਊਾਸਲ ਐਜੂਕੇਸ਼ਨ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਡੰਕਨ ਵਿਲਸਨ ਤੋਂ ਇਨਾਮ ਪ੍ਰਾਪਤ ਕਰਦੇ ਹੋਏ ਪਿ੍ੰ. ਅਰੁਣ ਗੁਪਤਾ | ਤਸਵੀਰ-ਗੁਰਨਾਮ ਸਟੂਡੀਓ <br/> 31-08-2025
ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)-ਦੋਆਬਾ ਪਬਲਿਕ ਸਕੂਲ ਦੋਹਲਰੋਂ ਮਾਹਿਲਪੁਰ ਨੇ ਇਕ ਹੋਰ ਇਤਿਹਾਸਕ ਪ੍ਰਾਪਤੀ ਆਪਣੇ ਨਾਮ ਕੀਤੀ ਹੈ | ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਅਗਵਾਈ ਹੇਠ ਸਕੂਲ ਨੂੰ ਬਿ੍ਟਿਸ਼ ਕਾਊਾਸਲ ਇਨਾਮ 2025-2028 ਨਾਲ ਨਿਵਾਜਿਆ ਗਿਆ ਹੈ | ਇਹ ਇਨਾਮ ਸਕੂਲਾਂ 'ਚ ਅੰਤਰਰਾਸ਼ਟਰੀ ਪੱਖਾਂ ਦੀ ਪਛਾਣ ਰੀਕੋਗਾਈਨੇਸ਼ਨ ਆਫ ਇੰਟਰਨੈਸ਼ਨਲ ਡਾਈਮੈਨਸ਼ਨਜ਼ ਇੰਨ ਸਕੂਲ ਲਈ ਦਿੱਤਾ ਗਿਆ ਹੈ | ਸਕੂਲ ਦੇ ਚੇਅਰਪਰਸਨ ਹਰਪ੍ਰੀਤ ਕੌਰ ਨੇ ਇਹ ਮਾਣਮੱਤੀ ਖੁਸ਼ੀ ਸਾਂਝੀ ਕਰਦਿਆ ਦੱਸਿਆ ਕਿ ਸਕੂਲ ਦੇ ਪਿ੍ੰ. ਅਰੁਣ ਗੁਪਤਾ ਨੇ ਇਹ ਇਨਾਮ ਨਵੀਂ ਦਿੱਲੀ 'ਚ ਹੋਏ ਵਿਸ਼ੇਸ਼ ਸਮਾਰੋਹ ਦੌਰਾਨ ਬਿ੍ਟਿਸ਼ ਕਾਊਾਸਲ ਐਜੂਕੇਸ਼ਨ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਡੰਕਨ ਵਿਲਸਨ ਤੋਂ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਇਹ ਸਨਮਾਨ ਇੰਗਲੈਂਡ ਅਧਾਰਿਤ ਪ੍ਰਸਿੱਧ ਸੰਸਥਾ ਬਿ੍ਟਿਸ਼ ਕਾਊਾਸਲ ਜੋ ਸਿੱਖਿਆ ਅਤੇ ਸਭਿਆਚਾਰਕ ਅਦਾਨ-ਪ੍ਰਦਾਨ ਲਈ ਵਿਸ਼ਵ-ਪੱਧਰ 'ਤੇ ਮੰਨੀ ਜਾਂਦੀ ਹੈ ਵੱਲੋਂ ਦਿੱਤਾ ਗਿਆ | ਇਹ ਮਾਣ ਸਾਡੇ ਸਕੂਲ ਦੀ ਉਸ ਦਿ੍ਸ਼ਟੀ ਦਾ ਪ੍ਰਤੀਕ ਹੈ, ਜੋ ਵਿਦਿਆਰਥੀਆਂ ਨੂੰ ਕੇਵਲ ਗਿਆਨ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਸੋਚ, ਨਵੀਨਤਾ ਅਤੇ ਵਿਸ਼ਵ ਪੱਧਰੀ ਦਿ੍ਸ਼ਟੀਕੋਣ ਨਾਲ ਸੰਵਾਰਨ ਲਈ ਸਮਰਪਿਤ ਹੈ | ਇਹ ਮੀਲ ਪੱਥਰ ਦੋਆਬਾ ਪਬਲਿਕ ਸਕੂਲ ਦੀ ਉਸ ਦਿ੍ੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੌਕਿਆਂ ਨਾਲ ਜੋੜ ਕੇ ਭਵਿੱਖ ਦੇ ਸੁਚੇਤ, ਜ਼ਿੰਮੇਵਾਰ ਅਤੇ ਗਿਆਨਵਾਨ ਨਾਗਰਿਕ ਬਣਾਉਣ ਲਈ ਹਮੇਸ਼ਾ ਅੱਗੇ ਰਹਾਂਗੇ | ਇਹ ਪ੍ਰਾਪਤੀ ਸਾਡੇ ਸਿੱਖਿਆ ਮਾਡਲ ਵਿਚ ਗਲੋਬਲ ਦਿ੍ਸ਼ਟੀਕੋਣ, ਸਭਿਆਚਾਰਕ ਸਹਿਯੋਗ ਅਤੇ ਸਿਖਲਾਈ ਦੇ ਨਵੇਂ ਰਾਹਾਂ ਨੂੰ ਹੋਰ ਮਜ਼ਬੂਤ ਕਰਦੀ ਹੈ | ਉਨ੍ਹਾਂ ਇਸ ਪ੍ਰਾਪਤੀ ਲਈ ਸਮੂਹ ਸਟਾਫ਼ , ਵਿਦਿਆਰਥੀਆਂ ਤੇ ਮਾਪਿਆ ਨੂੰ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮੁਲਤਾਨੀ ਨੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਚਾਰਾ ਅਤੇ ਹੋਰ ਜ਼ਰੂਰੀ ਸਾਮਾਨ ਭੇਜਿਆ <br/> ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਨੂੰ ਮਿਲਿਆ 'ਬੈੱਸਟ ਸਕੂਲ ਫ਼ਾਰ ਹੋਲਿਸਟਿਕ ਐਜੂਕੇਸ਼ਨ 2025' ਦਾ ਕੌਮੀ ਸਨਮਾਨ <br/>
Ad Position 24