ਭੰਗਾਲਾ, 1 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਬਿਆਸ ਦਰਿਆ 'ਚ ਹੜ੍ਹ ਨਾਲ ਪ੍ਰਭਾਵਿਤ ਵੱਖ-ਵੱਖ ਪਿੰਡਾਂ ਵਿਚ ਬਲ-ਬਲ ਸੇਵਾ ਸੁਸਾਇਟੀ (ਰਜਿ.) ਹੁਸ਼ਿਆਰਪੁਰ ਦੇ ਆਗੂਆਂ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੁਲੱਖਣ ਸਿੰਘ ਜੱਗੀ ਸਾਬਕਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਹਾਜ਼ਰ ਹੋਏ | ਇਸ ਮੌਕੇ ਬਲ-ਬਲ ਸੇਵਾ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਸਾਡੀ ਸੁਸਾਇਟੀ ਵਲੋਂ ਜ਼ਿਲ੍ਹੇ 'ਚ ਜਿੱਥੇ ਕਿਤੇ ਵੀ ਹੜ੍ਹ ਪ੍ਰਭਾਵਿਤ ਪਿੰਡ ਹਨ, ਉਨ੍ਹਾਂ ਪਿੰਡਾਂ ਨੂੰ ਸਾਡੀਆਂ ਟੀਮਾਂ ਲਗਾਤਾਰ ਜਾ ਕੇ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਆਪਣਾ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਬਲ-ਬਲ ਸੇਵਾ ਸੁਸਾਇਟੀ (ਰਜਿ.) ਹੁਸ਼ਿਆਰਪੁਰ ਦੇ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਸਦਾ ਹੀ ਤੁਹਾਡੇ ਰਿਣੀ ਰਹਾਂਗੇ | ਇਸ ਮੌਕੇ ਸੁਲੱਖਣ ਸਿੰਘ ਜੱਗੀ, ਸ਼ਾਮ ਸਿੰਘ ਸ਼ਾਮਾ ਮੁਕੇਰੀਆਂ, ਹਰਕਿ੍ਸ਼ਨ ਕਜਲਾ ਪ੍ਰਧਾਨ, ਸੁਸਾਇਟੀ ਦੇ ਵਲੰਟੀਅਰ ਆਦਿ ਹਾਜ਼ਰ ਸਨ | ਸੁਸਾਇਟੀ ਪ੍ਰਧਾਨ ਹਰਕਿ੍ਸ਼ਨ, ਮੋਹਨ, ਰੋਜ਼ੀ, ਮਨਪ੍ਰੀਤ, ਭੁਪਿੰਦਰ, ਪਿ੍ਤਪਾਲ, ਅੰਜਨਾ, ਡੇਜ਼ੀ, ਰਾਧਾ, ਬੰਟੀ, ਸੰਨੀ, ਅੰਮਿ੍ਤ, ਪੰਕਜ, ਬਿੰਦੀ ਆਦਿ ਹਾਜ਼ਰ ਸਨ |