ਦਸੂਹਾ, 1 ਸਤੰਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਤੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਤੇ ਕਾਰਜਕਾਰੀ ਪਿ੍ੰਸੀਪਲ ਸੰਦੀਪ ਕੌਰ ਬੌਸਕੀ ਦੀ ਯੋਗ ਅਗਵਾਈ ਹੇਠ 'ਮੇਜਰ ਧਿਆਨ ਚੰਦ' ਦੇ ਜਨਮ ਦਿਵਸ ਨੂੰ ਸਮਰਪਿਤ ਖੇਡ ਵਿਭਾਗ, ਰੈੱਡ ਰਿਬਨ ਕਲੱਬ ਤੇ ਐਨ. ਐੱਸ. ਐੱਸ ਵਿੰਗ ਵਲੋਂ 'ਖੇਡ ਦਿਵਸ' ਮਨਾਇਆ ਗਿਆ | ਵੱਖ-ਵੱਖ ਮੁਕਾਬਲਿਆਂ ਵਿਚੋਂ ਡਿਗਰੀ ਕਾਲਜ ਦੇ ਯੋਗਾ ਆਸਣ ਮੁਕਾਬਲੇ ਵਿਚੋਂ ਪਲਕ (ਬੀ ਏ ਸਮੈਸਟਰ ਪੰਜਵਾਂ) ਨੇ ਪਹਿਲਾ, 3 ਲੱਤੀਂ ਦੌੜ 'ਚੋਂ ਰੂਬਲ ਜੋਤ ਕੌਰ, ਤਮੰਨਾ (ਬੀ. ਐੱਸ.ਸੀ ਸਮੈਸਟਰ ਤੀਜਾ) ਨੇ ਪਹਿਲਾ, 100 ਮੀਟਰ ਦੌੜ 'ਚੋਂ ਗੁਰਨੀਤ ਕੌਰ (ਬੀ ਏ ਸਮੈਸਟਰ ਤੀਜਾ) ਨੇ ਪਹਿਲਾ, ਨਿੰਬੂ ਚਮਚ ਦੌੜ ਵਿਚੋਂ ਮਨਪ੍ਰੀਤ ਕੌਰ (ਬੀ. ਐੱਸ. ਸੀ. ਨਾਨ ਮੈਡੀਕਲ ਸਮੈਸਟਰ ਤੀਜਾ) ਨੇ ਪਹਿਲਾ, ਪੋਸਟਰ ਮੇਕਿੰਗ ਮੁਕਾਬਲੇ ਵਿਚੋਂ ਨਵਨੀਤ ਕੌਰ (ਬੀ. ਏ. ਸਮੈਸਟਰ ਤੀਸਰਾ) ਨੇ ਪਹਿਲਾ, ਬੀ. ਐੱਡ ਕਾਲਜ ਦੇ ਨਿੰਬੂ ਚਮਚ ਦੌੜ ਵਿਚ ਸਲੋਨੀ ਨੇ ਪਹਿਲਾ, ਤਿੰਨ ਲੱਤੀਂ ਦੌੜ ਵਿਚੋਂ ਮਨਪ੍ਰੀਤ ਕੌਰ ਤੇ ਸੰਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਦਿਨ ਡਰੱਗ ਫ਼ਰੀ ਇੰਡੀਆ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ, ਨਾਅਰੇ ਲਿਖਣ ਤੇ ਲੇਖ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ | ਸਭ ਤੋਂ ਆਕਰਸ਼ਿਤ 'ਛਤਰੀ ਵਰਜ਼ਿਸ਼' ਸੀ ਜਿਸ ਵਿਚ ਰਿਦਮ, ਮਨੋਰੰਜਨ ਤੇ ਤੰਦਰੁਸਤੀ ਦਾ ਸੁਮੇਲ ਸੀ | ਇਸ ਮੌਕੇ ਯੂਥ ਐਂਡ ਸਪੋਰਟਸ ਕਲੱਬ ਵਲੋਂ ਕਾਲਜ ਨੂੰ ਸਨਮਾਨ ਦਿੱਤਾ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਦੌਰ ਵਿਚ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਸਰੀਰਕ ਗਤੀਵਿਧੀਆਂ ਕਰਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਨੇ ਖੇਡ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋਫੈਸਰ ਪਰਮਿੰਦਰ ਕੌਰ, ਐਨ. ਐੱਸ. ਐੱਸ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਸੁਮੇਲੀ, ਰੈੱਡ ਰਿਬਨ ਕਲੱਬ ਤੇ ਇੰਚਾਰਜ ਮਨਵਿੰਦਰ ਜੀਤ ਕੌਰ ਤੇ ਭਾਗੀਦਾਰ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰ ਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸਕੱਤਰ ਭੁਪਿੰਦਰ ਸਿੰਘ ਰੰਧਾਵਾ ਅਤੇ ਉਪ ਸਕੱਤਰ ਮਹਿੰਦਰ ਸਿੰਘ, ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ, ਵਾਈਸ ਪਿ੍ੰਸੀਪਲ ਜੋਤੀ ਸੈਣੀ, ਡੀਨ ਐਜੂਕੇਸ਼ਨਲ ਇੰਸਟੀਟਿਊਸ਼ਨ ਡਾ. ਰੁਪਿੰਦਰ ਕੌਰ ਰੰਧਾਵਾ, ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਸ਼੍ਰੀਮਤੀ ਸੰਦੀਪ ਕੌਰ ਬੋਸਕੀ, ਕਲੱਬ ਦੇ ਮੈਂਬਰ ਗਗਨ ਰਾਣਾ, ਰੋਹਿਤ ਕਸ਼ਪ, ਸਮੇਤ ਦੋਨੋਂ ਸੰਸਥਾਵਾਂ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |