28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਹਾੜੀ ਦੀਆਂ ਢਿਗਾਂ ਡਿਗਣ ਨਾਲ ਜੇਜੋਂ ਦੁਆਬਾ ਤੋਂ ਹਿਮਾਚਲ ਪ੍ਰਦੇਸ ਰੋਡ ਬੰਦ, ਸੰਪਰਕ ਸੜਕਾਂ ਟੁੱਟੀਆਂ

Ad Position 21
No active advertisement
ਅਜੀਤ ਡੈਸਕ 03-09-2025
ਮਾਹਿਲਪੁਰ, 2 ਸਤੰਬਰ (ਰਜਿੰਦਰ ਸਿੰਘ)-ਕੱਲ੍ਹ ਸਵੇਰ ਤੋਂ ਸ਼ੁਰੂ ਹੋਏ ਤੇਜ਼ ਮੀਹ ਕਾਰਨ ਬਲਾਕ ਮਾਹਿਲਪੁਰ 'ਚ ਪੈਂਦੇ ਪਿੰਡਾਂ 'ਚ ਘਰਾਂ 'ਚ ਪਾਣੀ ਵੜਨ ਨਾਲ ਬਹੁਤ ਨੁਕਸਾਨ ਹੋਇਆ ਉਥੇ ਪਿੰਡ ਨੂੰ ਆਪਸ ਜੋੜਨ ਵਾਲੀਆਂ ਸੜਕਾਂ ਟੁੱਟਣ ਸਮੇਤ ਜੇਜੋਂ ਦੁਆਬਾ ਤੋਂ ਅੱਗੇ ਅੱਧਾ ਕਿੱਲੋਮੀਟਰ ਦੇ ਕਰੀਬ ਰੋਡ 'ਚ ਪਹਾੜੀਆਂ ਡਿਗਣ ਨਾਲ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਸਵੇਰ ਤੋਂ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਮਾਹਿਲਪੁਰ ਨਾਲ ਲੱਗਦੇ ਪਿੰਡ ਪਾਲਦੀ, ਸਕਰੂਲੀ, ਹਕੂਮਤਪੁਰ, ਡੰਡੇਵਾਲ, ਕਹਾਰਪੁਰ, ਬਾੜੀਆਂ ਕਲਾਂ, ਲਲਵਾਣ, ਜੇਜੋਂ ਦੁਆਬਾ, ਬਾਹੋਵਾਲ, ਰਾਮਪੁਰ, ਹੱਲੂਵਾਲ, ਟੂਟੋਮਜਾਰਾ, ਕਾਲੇ ਫੱਤੂ, ਘੁਮਿਆਲਾ, ਖੰਨੀ, ਝੰਜੋਵਾਲ, ਮੈਲੀ, ਰਸੂਲਪੁਰ ਵਿਖੇ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ | ਕੁਝ ਪਿੰਡਾਂ ਦੀਆਂ ਸੰਪਰਕ ਸੜਕਾਂ ਕਾਲੇਵਾਲ ਭਗਤਾਂ ਤੋਂ ਜੇਜੋ ਦੁਆਬਾ ਵਾਲੀ, ਸਕਰੂਲੀ ਤੋਂ ਡੰਡੇਵਾਲ, ਮਾਹਿਲਪੁਰ ਤੋਂ ਬਾਹਰਵਾਰ ਕਹਾਰਪੁਰ ਤੋਂ ਜੇਜੋ ਵਾਲੀ, ਗੰਧੋਵਾਲ ਤੋਂ ਜੀਵਨਪੁਰ ਮਹਿਗਰੋਵਾਲ ਦੁਆਬਾ ਵਾਲੀ, ਜੇਜੋਂ ਤੋਂ ਗੱਜਰ ਮਹਿਦੂਦ ਵਾਲੀ ਸੰਪਰਕ ਸੜਕਾਂ ਟੁੱਟਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ | ਸਮਾਜ ਸੇਵੀ ਸਰਪੰਚ ਪ੍ਰਵੀਨ ਸੋਨੀ ਜੇਜੋਂ ਨੇ ਦੱਸਿਆ ਕਿ ਪੰਜਾਬ ਦੇ ਆਖਰੀ ਪਿੰਡ ਜੇਜੋਂ ਦੁਆਬਾ ਤੋਂ ਹਿਮਾਚਲ ਪ੍ਰਦੇਸ਼ ਵਾਲੀ ਸੜਕ 'ਤੇ ਪਹਾੜੀ ਦੀਆਂ ਕੁੱਝ ਢਿੱਗਾ ਡਿੱਗਣ ਨਾਲ ਹਿਮਾਚਲ ਨੂੰ ਜਾਣ ਵਾਲਿਆ ਲਈ ਰਸਤਾ ਬੰਦ ਰਿਹਾ | ਉਨ੍ਹਾਂ ਦੱਸਿਆ ਕਿ ਪਿੰਡ 'ਚ ਦੋ ਵਿਅਕਤੀਆਂ ਦੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ, ਪਰ ਜਾਨੀ ਨਕਸਾਨ ਤੋਂ ਬਚਾਅ ਰਿਹਾ | ਇਸ ਤਰ੍ਹਾਂ ਪਿੰਡ ਗੰਧੋਵਾਲ ਤੋਂ ਜੀਵਨਪੁਰ ਮਹਿਗਰੋਵਾਲ ਪੈਂਦੇ ਰੋਡ ਇਕ ਸਕੂਟਰੀ ਚਾਲਕ ਪਾਣੀ ਦੀ ਲਪੇਟ 'ਚ ਹੜ੍ਹ ਗਿਆ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਚਾਇਆ | ਇਸ ਤਰ੍ਹਾਂ ਪਿੰਡ ਮੈਲੀ ਵਿਖੇ ਬਣਿਆ ਡੈਮ ਉਵਰਫਲੋਅ ਹੋਣ ਕਰਕੇ ਨਾਲ ਲੱਗਦੇ ਪਿੰਡਾਂ 'ਚ ਕਾਫੀ ਦਹਿਸ਼ਤ ਮਾਹੌਲ ਬਣਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਮੀਂਹ ਦੇ ਚਲਦਿਆਂ ਹੁਸ਼ਿਆਰਪੁਰ-ਜਲੰਧਰ ਮਾਰਗ ਦੀ ਹਾਲਤ ਹੋਈ ਬੇਹੱਦ ਖਸਤਾ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪੀੜਤਾਂ ਲਈ ਡਿਜੀਟਲ ਦਾਨ ਦੀ ਵਿਵਸਥਾ ਉਦਯੋਗਪਤੀਆਂ ਨੂੰ ਸਹਿਯੋਗ ਦੀ ਅਪੀਲ
Ad Position 24