ਮੀਂਹ ਦੇ ਚਲਦਿਆਂ ਹੁਸ਼ਿਆਰਪੁਰ-ਜਲੰਧਰ ਮਾਰਗ ਦੀ ਹਾਲਤ ਹੋਈ ਬੇਹੱਦ ਖਸਤਾ
ਅਜੀਤ ਡੈਸਕ
03-09-2025
ਇਹ ਮੁੱਖ ਮਾਰਗ ਸ਼ਹਿਰ ਦਾ ਪ੍ਰਮੁੱਖ ਮਾਰਗ ਹੈ ਜਿੱਥੋਂ ਨਾ ਸਿਰਫ਼ ਪੰਜਾਬ ਬਲਕਿ ਹਿਮਾਚਲ ਜਾਣ ਵਾਲੇ ਯਾਤਰੀ ਵੀ ਸਫ਼ਰ ਕਰਦੇ ਹਨ | ਇਸ ਸੰਬੰਧੀ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਇਸ ਸੜਕ ਦਾ ਤੁਰੰਤ ਸੁਧਾਰ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ |