ਨੰਗਲ ਬਿਹਾਲਾਂ, 2 ਸਤੰਬਰ (ਵਿਨੋਦ ਮਹਾਜਨ)-ਬੀਤੇ ਦਿਨ ਖ਼ਰਾਬ ਮੌਸਮ ਦੇ ਚੱਲਦਿਆਂ ਨਜ਼ਦੀਕੀ ਪਿੰਡ ਸਿੰਘੋਵਾਲ ਤੇ ਬੰਬੋਵਾਲ ਵਿਖੇ ਜ਼ੋਰਦਾਰ ਧਮਾਕੇ ਨਾਲ ਅਸਮਾਨੀ ਬਿਜਲੀ ਡਿੱਗੀ, ਜਿਸ ਕਾਰਨ ਕਈ ਘਰਾਂ ਦੇ ਬਿਜਲੀ ਦੇ ਉਪਕਰਨ ਨੁਕਸਾਨੇ ਗਏ | ਇਸ ਸੰਬੰਧੀ ਮਾਸਟਰ ਸੰਤੋਖ ਸਿੰਘ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਦਾ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਜਿਥੇ ਸਾਡੇ ਘਰ ਦੇ ਬਿਜਲੀ ਦੇ ਉਪਕਰਨ ਸੜ ਗਏ ਉਥੇ ਬਿਜਲੀ ਦੀ ਸਾਰੀ ਫਿਟਿੰਗ ਬਾਹਰ ਡਿਗ ਪਈ |