28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗਣ ਦੇ ਦੋਸ਼ 'ਚ ਪਤੀ-ਪਤਨੀ ਸਮੇਤ 3 ਨਾਮਜ਼ਦ

Ad Position 21
No active advertisement
ਅਜੀਤ ਡੈਸਕ 03-09-2025
ਗੜ੍ਹਸ਼ੰਕਰ, 2 ਸਤੰਬਰ (ਧਾਲੀਵਾਲ) -ਜ਼ਿਲ੍ਹਾ ਪੁਲਿਸ ਮੁਖੀ ਪਾਸ ਅਮਰੀਕ ਸਿੰਘ ਪੁੱਤਰ ਬਤਨ ਸਿੰਘ ਵਾਸੀ ਪਿੰਡ ਕੁੱਕੜ ਮਜਾਰਾ ਨੇ ਦਰਖਾਸਤ ਦਿੱਤੀ ਜਿਸ 'ਚ ਸੰਜੀਵ ਕੁਮਾਰ ਟਰੈਵਲ ਏਜੰਟ ਪੁੱਤਰ ਰਾਜ ਕੁਮਾਰ, ਮੇਘਾ ਪਤਨੀ ਸੰਜੀਵ ਕੁਮਾਰ ਵਾਸੀਅਨ ਅਨੰਦ ਐਨਕਲੇਵ ਪਿੰਡ ਭੰਮੀਆਂ ਥਾਣਾ, ਹਰਦੀਪ ਸਿੰਘ ਪੇਲਿਆ ਪੁੱਤਰ ਜਗੀਰ ਸਿੰਘ, ਆਸ਼ੂ ਪੁੱਤਰ ਹਰਦੀਪ ਸਿੰਘ ਪੇਲਿਆ ਵਾਸੀਆਨ ਬੇਗੋਵਾਲ ਭੁਲੱਥ ਰੋਡ ਕਪੂਰਥਲਾ, ਰਾਖੀ ਪਤਨੀ ਨਾਮਾਲੂਮ ਬਾਬਤ ਵਿਦੇਸ਼ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਦੀ ਠੱਗੀ ਮਾਰਨ ਸੰਬੰਧੀ ਬਾਅਦ ਇਨਕੁਆਰੀ ਪੁਲਿਸ ਤਪਤਾਨ ਤਫ਼ਤੀਸ਼ ਹੁਸ਼ਿਆਰਪੁਰ ਕਰਨ 'ਤੇ ਅਰਸ਼ਦੀਪ ਆਸ਼ੂ ਤੇ ਰਾਖੀ ਵਲੋਂ ਦਰਖਾਸਤ ਧਿਰ ਨਾਲ ਧੋਖਾਧੜੀ ਕਰਨ ਸੰਬੰਧੀ ਤੱਥ ਸਾਹਮਣੇ ਨਹੀਂ ਆਏ | ਪੁਲਿਸ ਨੇ ਜ਼ੁਰਮ ਸਾਬਤ ਹੋਣ 'ਤੇ ਸੰਜੀਵ ਕੁਮਾਰ, ਮੇਘਾ ਤੇ ਹਰਦੀਪ ਸਿੰਘ ਪੇਲਿਆ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਿਸ਼ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਜਾਰੀ ਹੁਕਮਾਂ 'ਤੇ ਥਾਣਾ ਗੜ੍ਹਸ਼ੰਕਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅਸਮਾਨੀ ਬਿਜਲੀ ਡਿੱਗਣ ਨਾਲ ਸਿੰਘੋਵਾਲ ਤੇ ਬੰਬੋਵਾਲ ਦੇ ਘਰਾਂ ਦੇ ਬਿਜਲੀ ਦੇ ਉਪਕਰਨ ਸੜੇ ਅਗਲੀ ਖ਼ਬਰ ਬਿਜਲੀ ਵਿਭਾਗ ਦੇ ਠੇਕਾ ਕਰਮਚਾਰੀਆਂ ਵਲੋਂ ਪ੍ਰਭਾਤ ਚੌਕ 'ਚ ਚੱਕਾ ਜਾਮ
Ad Position 24