28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਉਦਾਸੀਨ ਆਸ਼ਰਮ ਨੱਥੂਪੁਰ 'ਚ ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 03-09-2025
ਮਿਆਣੀ, 2 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਧੰਨ-ਧੰਨ ਬਾਬਾ ਸ੍ਰੀਚੰਦ ਜੀ ਵੈੱਲਫੇਅਰ ਸੁਸਾਇਟੀ (ਰਜਿ.) ਪੰਜਾਬ ਬੇਗੋਵਾਲ, ਦੇਸ਼-ਵਿਦੇਸ਼ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਸਹਿਯੋਗ ਨਾਲ ਉਦਾਸੀਨ ਆਸ਼ਰਮ ਨੱਥੂਪੁਰ ਦੇ ਮੁਖੀ ਸੰਤ ਬਾਬਾ ਅਵਤਾਰ ਦਾਸ ਦੀ ਅਗਵਾਈ 'ਚ ਧੰਨ-ਧੰਨ ਬਾਬਾ ਸ੍ਰੀਚੰਦ ਜੀ ਦਾ 531ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਰੱਖੇ 2 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਸਿੰਘ ਸਭਾ ਨੱਥੂਪੁਰ ਦੇ ਹੈੱਡ ਗ੍ਰੰਥੀ ਭਾਈ ਸੁਖਚੈਨ ਸਿੰਘ, ਭਾਈ ਹਰਦੀਪ ਸਿੰਘ ਇੰਗਲੈਂਡ ਆਦਿ ਜਥਿਆਂ ਨੇ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਰਾਹੀਂ ਬਾਬਾ ਸ੍ਰੀਚੰਦ ਜੀ ਦੇ ਜੀਵਨੀ 'ਤੇ ਚਾਨਣਾ ਪਾਇਆ ਉਪਰੰਤ ਪ੍ਰਸਿੱਧ ਗਾਇਕ ਮਨਜੀਤ ਪੱਪੂ ਗੁਰਦਾਸਪੁਰ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਬਾਬਾ ਧਰਮ ਦਾਸ ਦੀਨਾਨਗਰ, ਬਾਬਾ ਭਾਸਕਰ ਦਾਸ, ਬਾਬਾ ਲਛਮਣ ਦਾਸ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆ, ਕਮਲਜੀਤ ਸਿੰਘ ਤੁਲੀ, ਡਾ. ਕੇਵਲ ਸਿੰਘ ਕਾਜਲ, ਪ੍ਰਧਾਨ ਬਲਵਿੰਦਰ ਸਿੰਘ ਬਿੱਟੂ, ਵਿਰਸਾ ਸਿੰਘ ਬੇਗੋਵਾਲ, ਮੈਨੇਜਰ ਗੁਰਭੇਜ ਸਿੰਘ ਹੁੰਦਲ, ਇੰਸਪੈਕਟਰ ਰਾਜ ਪ੍ਰਗਟ ਸਿੰਘ, ਕੌਮੀ ਮੀਤ ਪ੍ਰਧਾਨ ਕਸ਼ਮੀਰ ਸਿੰਘ ਬੱਬਲੂ ਜੌੜੀਆ, ਡੀ. ਐੱਸ. ਪੀ. ਸੁਰਜੀਤ ਸਿੰਘ, ਸਰਪੰਚ ਰਜਿੰਦਰ ਸਿੰਘ, ਅਸ਼ੋਕ ਬਤਰਾ ਬੇਗੋਵਾਲ, ਸਰਬਜੀਤ ਸਿੰਘ ਵਿਕੀ ਇਬਰਾਹੀਮਪੁਰ, ਬਲਵਿੰਦਰ ਸਿੰਘ ਪ੍ਰੇਮਪੁਰ, ਅੰਗਰੇਜ਼ ਸਿੰਘ ਹੁੰਦਲ ਤਲਾ, ਸੁਰਿੰਦਰ ਸਿੰਘ ਪਟਵਾਰੀ, ਅਮਰੀਕ ਸਿੰਘ, ਅਮਰੀਕ ਸਿੰਘ ਨੱਥੂਪੁਰ, ਪੰਚ ਸ਼ਾਹਬਾਜ਼ ਸਿੰਘ, ਲਖਬੀਰ ਸਿੰਘ ਇੰਗਲੈਂਡ, ਡਾ. ਰਮਨਦੀਪ ਸਿੰਘ ਮੁਲਤਾਨੀ ਐਡਵੋਕੇਟ ਸਿਮਰਨਜੀਤ ਸਿੰਘ ਮੁਲਤਾਨੀ, ਡਾ. ਨਵਨੀਤ ਕੌਰ ਮੁਲਤਾਨੀ, ਐਡਵੋਕੇਟ ਕੋਮਲਪ੍ਰੀਤ ਕੌਰ ਮੁਲਤਾਨੀ, ਜਸਵਿੰਦਰ ਸਿੰਘ ਗਣੇਸ਼, ਏ. ਐੱਸ. ਆਈ. ਲਖਵਿੰਦਰ ਸਿੰਘ, ਸਰਪੰਚ ਜਸਵੰਤ ਸਿੰਘ ਬਿੱਟੂ, ਸਰਪੰਚ ਦਲਵੀਰ ਸਿੰਘ ਪੱਤੀ ਨੰਗਲੀ, ਮਾਨ ਸਿੰਘ, ਜਸਵੰਤ ਸਿੰਘ ਅੰਬੀ, ਮਾਨ ਸਿੰਘ ਨੰਗਲੀ, ਗੁਰਨਾਮ ਸਿੰਘ, ਨੰਬਰਦਾਰ ਜੰਗਵੀਰ ਸਿੰਘ ਬੱਲਾ, ਨਿਰਮਲ ਸਿੰਘ ਅਵਾਨ ਘੋੜੇਸ਼ਾਹ, ਸੂਬੇ. ਗੁਰਦੀਪ ਸਿੰਘ, ਬਲਵਿੰਦਰ ਸਿੰਘ ਬਾਊ, ਲੰਬੜਦਾਰ ਕੁਲਵੰਤ ਸਿੰਘ ਜਲਾਲਪੁਰ, ਸੂਬੇ. ਸਤਨਾਮ ਸਿੰਘ, ਲਖਵਿੰਦਰ ਸਿੰਘ ਡੁਮਾਣਾ, ਮਾਸਟਰ ਮਹਿੰਦਰ ਸਿੰਘ ਬੇਗੋਵਾਲ, ਕੈਪਟਨ ਲਖਵਿੰਦਰ ਜੀਤ ਸਿੰਘ ਬੇਗੋਵਾਲ, ਦਲਬੀਰ ਸਿੰਘ, ਕਾਲਾ ਬਾਗੜੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਵਫ਼ਦ ਸੰਸਦ ਮੈਂਬਰ ਡਾ. ਰਾਜ ਕੁਮਾਰ ਨੂੰ ਮਿਲਿਆ ਅਗਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ 12 ਲੱਖ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ 'ਚ ਭੇਟ
Ad Position 24