28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਖ਼ਾਲਸਾ ਕਾਲਜ ਆਇਆ ਮੀਂਹ ਦੇ ਪਾਣੀ ਦੀ ਲਪੇਟ 'ਚ

Ad Position 21
No active advertisement
ਅਜੀਤ ਡੈਸਕ 03-09-2025
ਗੜ੍ਹਸ਼ੰਕਰ, 2 ਸਤੰਬਰ (ਧਾਲੀਵਾਲ) -ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਵਸੇ ਪਿੰਡਾਂ ਸਾਈਡ ਤੋਂ ਹੜ੍ਹ ਵਾਂਗ ਆਏ ਮੀਂਹ ਦੇ ਪਾਣੀ ਨੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਅਤੇ ਨਾਲ ਲੱਗਦੇ ਅੰਬੇਡਕਰ ਨਗਰ ਨੂੰ ਪ੍ਰਭਾਵਿਤ ਕੀਤਾ ਹੈ | ਮੀਂਹ ਦੇ ਪਾਣੀ ਨੇ ਜਿਥੇ ਬਿਜਲੀ ਘਰ ਅਤੇ ਨੇੜਲੇ ਘਰਾਂ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਖ਼ਾਲਸਾ ਕਾਲਜ ਦਾ ਸਮੁੱਚਾ ਕੰਪਲੈਕਸ ਪਾਣੀ ਦੀ ਲਪੇਟ ਵਿਚ ਆਇਆ ਹੈ | ਕਾਲਜ ਦੇ ਖੇਡ ਮੈਦਾਨ, ਪਾਰਕਾਂ ਜਿਥੇ ਨੱਕੋ-ਨੱਕ ਪਾਣੀ 'ਚ ਭਰੀਆਂ ਦੇਖਣ ਨੂੰ ਮਿਲਿਆ ਉਥੇ ਹੀ ਮੀਂਹ ਦਾ ਪਾਣੀ ਕਾਲਜ ਦੇ ਪ੍ਰਬੰਧਕੀ, ਕਲਾਸ ਰੂਮਜ਼ ਤੇ ਹੋਰ ਬਲਾਕਾਂ 'ਚ ਵੀ ਦਾਖਲਾ ਹੋ ਗਿਆ | ਕਾਲਜ ਦੇ ਪਿਛਲੇ ਪਾਸੇ ਪੈਂਦੇ ਅੰਬੇਡਕਰ ਨਗਰ ਦੇ ਘਰ ਵੀ ਬੁਰੀ ਤਰ੍ਹਾਂ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ | ਇਥੇ ਲੋਕਾਂ ਵਲੋਂ ਮਿੱਟੀ ਦੇ ਥੈਲੇ ਲਗਾ ਕੇ ਪਾਣੀ ਨੂੰ ਘਰਾਂ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ | ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਟੈਂਪੂ ਯੂਨੀਅਨ ਨੇੜਲੇ ਪੁਲੀ ਰਾਹੀਂ ਪਾਣੀ ਦਾ ਨਿਕਾਸ ਚਾਲੂ ਕੀਤੇ ਜਾਣ ਤੋਂ ਬਾਅਦ ਪਾਣੀ ਦਾ ਪੱਧਰ ਹੇਠਾਂ ਗਿਆ ਹੈ | ਅੱਜ ਦਿਨ ਭਰ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਪੈਟਰੋਲ ਪੰਪ ਤੋਂ ਲੈ ਕੇ ਖ਼ਾਲਸਾ ਕਾਲਜ ਤੱਕ ਸੜਕ 'ਤੇ ਮੀਂਹ ਦਾ ਪਾਣੀ ਚੱਲਦਾ ਰਿਹਾ |
Ad Position 22
No active advertisement
ਪਿਛਲੀ ਖ਼ਬਰ 3 ਦਿਨ ਪਹਿਲਾਂ ਪਾਣੀ 'ਚ ਰੁੜਿ੍ਹਆ ਮੋਟਰਸਾਈਕਲ ਲੱਭ ਕੇ ਮਾਲਕ ਨੂੰ ਕੀਤਾ ਵਾਪਸ ਅਗਲੀ ਖ਼ਬਰ ਨੈਤਿਕ ਸਿੱਖਿਆ ਇਮਤਿਹਾਨ 'ਚ ਹੁਸ਼ਿਆਰਪੁਰ ਜ਼ੋਨ ਦੇ 61 ਸਕੂਲਾਂ ਦੇ 4450 ਵਿਦਿਆਰਥੀਆਂ ਨੇ ਲਿਆ ਹਿੱਸਾ-ਗਣੇਸ਼ਪੁਰ
Ad Position 24