28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

3 ਦਿਨ ਪਹਿਲਾਂ ਪਾਣੀ 'ਚ ਰੁੜਿ੍ਹਆ ਮੋਟਰਸਾਈਕਲ ਲੱਭ ਕੇ ਮਾਲਕ ਨੂੰ ਕੀਤਾ ਵਾਪਸ

Ad Position 21
No active advertisement
ਅਜੀਤ ਡੈਸਕ 03-09-2025
ਮਾਹਿਲਪੁਰ, 2 ਸਤੰਬਰ (ਰਜਿੰਦਰ ਸਿੰਘ)-ਤੇਜ਼ ਮੀਹ ਕਾਰਨ ਤਿੰਨ ਦਿਨ ਪਹਿਲਾ ਪਾਣੀ ਦੀ ਲਪੇਟ ਆਉਣ ਨਾਲ ਹੜ੍ਹੇ ਮੋਟਰਸਾਈਕਲ ਅੱਜ ਨੰਗਲ ਖਿਡਾਰੀਆਂ ਦੇ ਕੁਝ ਵਿਅਕਤੀਆਂ ਨੇ ਲੱਭ ਉਸ ਦੇ ਮਾਲਕ ਨੂੰ ਵਾਪਸ ਕੀਤਾ | ਜਾਣਕਾਰੀ ਅਨੁਸਾਰ ਚਾਲਕ ਕਿਸਾਨ ਆਗੂ ਤਲਵਿੰਦਰ ਹੀਰ ਨੰਗਲ ਖਿਡਾਰੀਆਂ ਨੇ ਦੱਸਿਆ ਕਿ ਸੋਨਾਲੀਕਾ ਟਰੈਕਟਰ ਕੰਪਨੀ ਤੋਂ ਡਿਊਟੀ ਕਰ ਕੇ ਆ ਰਹੇ ਸ਼ੁਭਮ ਕੁਮਾਰ ਪਿੰਡ ਡੰਡੋਹ ਹਿਮਾਚਲ ਪ੍ਰਦੇਸ਼ ਨੂੰ ਜਾਣ ਲਈ ਆਪਣੇ ਮੋਟਰਸਾਈਕਲ ਆ ਰਿਹਾ ਸੀ ਪਰ ਗੋਹਗੜੋਂ ਕੋਲ ਪੈਂਦੇ ਚੋਅ 'ਚ ਪਾਣੀ ਦੀ ਲਪੇਟ 'ਚ ਹੜ੍ਹ ਗਿਆ ਉਹ ਤੇ ਉਸ ਦਾ ਮੋਟਰਸਾਈਕਲ ਹੜ੍ਹ ਗਿਆ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਤ ਨਾਲ ਬਚਾਇਆ ਪਰ ਉਸ ਦਾ ਮੋਟਰਸਾਈਕਲ ਨਹੀਂ ਮਿਲਿਆ ਸੀ | ਅੱਜ ਸਵੇਰੇ ਪਿੰਡ ਨੰਗਲ ਖਿਡਾਰੀਆਂ ਦੇ ਵਸਨੀਕ ਦਲਵੀਰ ਸਿੰਘ, ਜਤਿੰਦਰ ਸਿੰਘ, ਰਮਨਦੀਪ ਸਿੰਘ, ਸੋਢੀ ਸਿੰਘ, ਬੌਬੀ ਸਿੰਘ, ਦਵਿੰਦਰਪਾਲ ਸਿੰਘ, ਜਸਕਰਨ ਸਿੰਘ, ਅਮਨ ਸਿੰਘ, ਬੁੱਧ ਸਿੰਘ ਤੇ ਗੁਰਸ਼ਰਨ ਸਿੰਘ ਨੇ ਤਿੰਨ ਦਿਨਾਂ ਬਾਅਦ ਉਸ ਦਾ ਮੋਟਰਸਾਈਕਲ ਜੋ ਕਿ ਰੇਤੇ 'ਚ ਦੱਬ ਗਿਆ ਸੀ, ਨੂੰ ਲੱਭ ਕੇ ਸ਼ੁਭਮ ਕੁਮਾਰ ਨੂੰ ਵਾਪਸ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਨਾਲਾਇਕੀ ਕਾਰਨ ਗੜ੍ਹਸ਼ੰਕਰ 'ਚ ਬਣੀ ਹੜ੍ਹ ਵਰਗੀ ਸਥਿਤੀ-ਨਿਮਿਸ਼ਾ ਮਹਿਤਾ ਅਗਲੀ ਖ਼ਬਰ ਖ਼ਾਲਸਾ ਕਾਲਜ ਆਇਆ ਮੀਂਹ ਦੇ ਪਾਣੀ ਦੀ ਲਪੇਟ 'ਚ
Ad Position 24