28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਰਕਾਰ ਦੀ ਨਾਲਾਇਕੀ ਕਾਰਨ ਗੜ੍ਹਸ਼ੰਕਰ 'ਚ ਬਣੀ ਹੜ੍ਹ ਵਰਗੀ ਸਥਿਤੀ-ਨਿਮਿਸ਼ਾ ਮਹਿਤਾ

Ad Position 21
No active advertisement
ਅਜੀਤ ਡੈਸਕ 03-09-2025
ਗੜ੍ਹਸ਼ੰਕਰ, 2 ਸਤੰਬਰ (ਧਾਲੀਵਾਲ) -ਭਾਜਪਾ ਦੀ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੇ ਭਾਰੀ ਮੀਂਹ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾਨ ਕੀਤਾ | ਪਿੰਡ ਰਾਮਪੁਰ, ਬਿਲੜੋਂ ਮਹਿਦੂਦ, ਲਸਾੜਾ ਆਦਿ ਪਿੰਡਾਂ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮੇਂ ਸਿਰ ਚੋਆਂ ਦੀ ਸਫ਼ਾਈ ਕਰਵਾ ਦਿੰਦੀ ਤਾਂ ਢਾਂਡਾ, ਡੰਡੇਵਾਲ, ਸਕਰੂਲੀ, ਪਾਲਦੀ ਵਰਗੇ ਪਿੰਡਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕਦਾ ਸੀ | ਇਸੇ ਤਰ੍ਹਾਂ ਜੇਕਰ ਗੱਜਰ, ਮਹਿਦੂਦ, ਲਸਾੜਾ, ਰਾਮਪੁਰ, ਬਿਲੜੋਂ ਇਲਾਕਿਆਂ ਦੇ ਜੰਗਲ ਨਾ ਉਜਾੜੇ ਜਾਂਦੇ ਅਤੇ ਇਥੇ ਸਮੇਂ ਸਿਰ ਡੰਗੇ ਲਗਾਏ ਜਾਂਦੇ ਤਾਂ ਇਨ੍ਹਾਂ ਪਿੰਡਾਂ ਨੂੰ ਵੀ ਹੜ੍ਹ ਦੇ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕਦਾ ਸੀ | ਭਾਜਪਾ ਆਗੂ ਨੇ ਪ੍ਰਭਾਵਿਤ ਘਰਾਂ ਦਾ ਜਾਇਜ਼ਾ ਲੈਂਦਿਆਂ ਸਰਕਾਰ ਤੋਂ ਪਰਿਵਾਰਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ | ਉਨ੍ਹਾਂ ਪਿੰਡਾਂ ਦੇ ਰਸਤਿਆਂ ਦੀ ਬਰਬਾਦੀ ਤੇ ਖੇਤਾਂ ਦੀ ਬਰਬਾਦੀ ਦਾ ਜਾਇਜ਼ਾ ਕਿਸਾਨਾਂ ਨਾਲ ਘੁੰਮ ਕੇ ਲਿਆ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਆਪਣੇ ਹੜ੍ਹ ਡਿਜ਼ਾਸਟਰ ਦੇ ਮਾਪਦੰਡ ਆਪ ਤੈਅ ਕਰਨ ਦੀ ਛੋਟ ਦਿੱਤੀ ਹੈ | ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕੰਢੀ ਇਲਾਕੇ 'ਚ ਕਿਸਾਨਾਂ ਦੀ ਜ਼ਮੀਨ 'ਤੇ ਲੱਗੇ ਸਫ਼ੈਦੇ ਤੇ ਪਾਪੂਲਰ ਦੇ ਬੂਟਿਆਂ ਦੀ ਬਰਬਾਦੀ ਦੇ ਨੁਕਸਾਨ ਨੂੰ ਵੀ ਡਿਜਾਸਟਰ ਦਾ ਹਿੱਸਾ ਬਣਾ ਕੇ ਸਾਡੇ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਏ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ 'ਚ ਆਈ ਹੈ ਉਦੋਂ ਤੋਂ ਹੀ ਇਲਾਕੇ ਵਿਚ ਜੰਗਲ ਨਾਜਾਇਜ਼ ਤਰੀਕੇ ਨਾਲ ਵੱਢੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕ ਤੇ ਕਰਮਚਾਰੀ 6 ਮਹੀਨਿਆਂ ਤੋਂ ਤਨਖਾਹੋਂ ਵਾਂਝੇ-ਮਾ. ਮੰਝ ਅਗਲੀ ਖ਼ਬਰ 3 ਦਿਨ ਪਹਿਲਾਂ ਪਾਣੀ 'ਚ ਰੁੜਿ੍ਹਆ ਮੋਟਰਸਾਈਕਲ ਲੱਭ ਕੇ ਮਾਲਕ ਨੂੰ ਕੀਤਾ ਵਾਪਸ
Ad Position 24