29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਏਡਿਡ ਸਕੂਲਾਂ ਦੇ ਅਧਿਆਪਕ ਤੇ ਕਰਮਚਾਰੀ 6 ਮਹੀਨਿਆਂ ਤੋਂ ਤਨਖਾਹੋਂ ਵਾਂਝੇ-ਮਾ. ਮੰਝ

Ad Position 21
No active advertisement
ਅਜੀਤ ਡੈਸਕ 03-09-2025
ਹੁਸ਼ਿਆਰਪੁਰ, 2 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਅੱਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਏਡਿਡ ਸਕੂਲ ਅਧਿਆਪਕਾਂ ਤੇ ਮੁਲਾਜ਼ਮਾਂ ਦੀ ਇਕਤਰਤਾ ਹੋਈ, ਜਿਸ 'ਚ ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਸੰਬੰਧੀ ਵਿਚਾਰ-ਵਟਾਦਰਾ ਕੀਤਾ | ਇਸ ਮੌਕੇ ਪਿ੍ੰ. ਸ਼ਿਵ ਕੁਮਾਰ, ਮੈਨੇਜਰ ਪਿ੍ੰ. ਅਜੀਤ ਸਿੰਘ, ਮਾ. ਹਰਭਜਨ ਸਿੰਘ ਅਜਨੋਹਾ, ਮਾ. ਸਰਬਜੀਤ ਸਿੰਘ ਮੰਝ ਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ | ਉਨ੍ਹਾਂ ਕਿਹਾ ਕਿ ਏਡਿਡ ਸਕੂਲਾਂ ਦੇ ਸੀ ਐਂਡ ਬੀ ਅਧਿਆਪਕਾਂ ਪਿਛਲੇ ਕਰੀਬ 16 ਮਹੀਨਿਆਂ ਤੋਂ ਤਨਖਾਹਾਂ ਲਈ ਤਰਸ ਰਹੇ ਹਨ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਮਸਲਾ ਜਲਦ ਹੱਲ ਨਾ ਹੋਇਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਉਲਕੀਆ ਜਾਵੇਾਗਾ | ਇਸ ਮੌਕੇ ਪਿ੍ੰ. ਸੁਖਇੰਦਰ ਸਿੰਘ ਮਿਨਹਾਸ ਬੱਡੋ ਸਕੂਲ, ਪਿ੍ੰ ਜਗਮੋਹਨ ਸਿੰਘ ਡਾਂਡੀਆ, ਮੈਡਮ ਸਰਬਜੀਤ ਕੌਰ, ਸਤਿੰਦਰਜੀਤ ਕੌਰ, ਮਾ. ਰਾਜਪਾਲ ਸਿੰਘ, ਕਲਰਕ ਸੋਢੀ ਰਾਮ, ਮਾ. ਦਿਲਬਾਗ ਸਿੰਘ ਸੰਧੂ, ਮਾ. ਮੁਕੇਸ਼ ਕੁਮਾਰ, ਮਾ. ਬਿਜ ਮਣੀ, ਮਾ. ਰਜੀਵ ਕੁਮਾਰ, ਕੋਚ ਗੁਰਦੀਪ ਸਿੰਘ ਥਾਪਾ, ਮਾ. ਪ੍ਰੀਤਮ ਸਿੰਘ, ਗਿਆਨੀ ਦਰਸ਼ਨ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜਹੂਰਾ 'ਚ ਲੱਗਣ ਜਾ ਰਹੇ ਸੀ. ਬੀ. ਜੀ. ਪਲਾਂਟ ਨੂੰ ਬੰਦ ਕਰਨ ਲਈ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸਰਕਾਰ ਦੀ ਨਾਲਾਇਕੀ ਕਾਰਨ ਗੜ੍ਹਸ਼ੰਕਰ 'ਚ ਬਣੀ ਹੜ੍ਹ ਵਰਗੀ ਸਥਿਤੀ-ਨਿਮਿਸ਼ਾ ਮਹਿਤਾ
Ad Position 24