ਨਸਰਾਲਾ, 3 ਸਤੰਬਰ (ਸਤਵੰਤ ਸਿੰਘ ਥਿਆੜਾ)-ਲਗਾਤਾਰ ਪਏ ਮੋਹਲ਼ੇਧਾਰ ਮੀਂਹ ਦੇ ਨਾਲ ਲੋਕਾਂ ਦੇ ਹੋਏ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਵਲੋਂ ਹਲਕਾ ਸ਼ਾਮਚੁਰਾਸੀ ਦੇ ਪਿੰਡ ਖਲਵਾਣਾਂ, ਦਿਓਵਾਲ, ਬਾਦੋਵਾਲ ਆਦਿ ਦਾ ਦੌਰਾ ਕੀਤਾ ਗਿਆ, ਜਿਸ 'ਚ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ ਤੇ ਹੋਰ ਹੋਏ ਖ਼ਰਾਬੀ ਦੀ ਜਾਣਕਾਰੀ ਦਿੰਦਿਆਂ ਲੋਕ ਉਨ੍ਹਾਂ ਦੇ ਗੱਲ ਲੱਗ ਕੇ ਰੋਏ | ਇਸ ਮੌਕੇ ਕੈਬਨਿਟ ਮੰਤਰੀ ਡਾ: ਰਵਜੋਤ ਨੇ ਸੁਰਿੰਦਰ ਕੁਮਾਰ ਪੁੱਤਰ ਹਰਦਿੱਤਾ ਰਾਮ ਵਾਸੀ ਖਲਵਾਣਾਂ, ਪ੍ਰੀਤੋ ਪਤਨੀ ਸਵ: ਸਰਵਣ ਸਿੰਘ ਬਾਦੋਵਾਲ, ਤਲਵਿੰਦਰ ਸਿੰਘ ਪੁੱਤਰ ਸੋਮਰਾਜ ਵਾਸੀ ਬਾਦੋਵਾਲ, ਅਜਮੇਰ ਸਿੰਘ ਪੁੱਤਰ ਚਮਨ ਲਾਲ ਵਾਸੀ ਬਾਦੋਵਾਲ ਆਦਿ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਭਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ, ਨੂੰ ਭਰੋਸਾ ਦੁਆਇਆ ਕਿ ਜਲਦੀ ਹੀ ਪੰਜਾਬ ਸਰਕਾਰ ਵਲੋਂ ਇਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇਗੀ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ | ਇਸ ਮੌਕੇ ਹੋਰ ਲੋਕਾਂ ਨੇ ਵੀ ਆਪੋ ਆਪਣੀਆਂ ਮੁਸ਼ਕਿਲਾਂ ਦੱਸਦਿਆਂ ਕਿਹਾ ਕਿ ਇਸ ਭਾਰੀ ਬਾਰਸ਼ ਦੇ ਕਾਰਨ ਬਾਲਿਆਂ ਵਾਲੀਆਂ ਛੱਤਾ, ਗਲੀਆਂ-ਨਾਲੀਆਂ ਵਿਚ ਫਿਰਦਾ ਪਾਣੀ ਤੇ ਹਰੇ ਚਾਰੇ ਦੀ ਵੀ ਸਮੱਸਿਆ ਜ਼ਾਹਿਰ ਕੀਤੀ | ਇਸ ਸਰਪੰਚ ਪ੍ਰੀਤਮ ਕੌਰ ਖਲਵਾਣਾਂ, ਸਰਪੰਚ ਕਮਲੇਸ਼ ਰਾਣੀ ਬਾਦੋਵਾਲ, ਸਰਪੰਚ ਸੁਖਵੰਤ ਸਿੰਘ ਮੰਡਿਆਲਾਂ, ਸਰਪੰਚ ਹਰਪ੍ਰੀਤ ਕੌਰ, ਸਰਪੰਚ ਜਰਨੈਲ ਸਿੰਘ, ਆਪ ਆਗੂ ਅਨੀਸ਼ ਕੁਮਾਰ, ਮਨੀਸ਼ ਕੁਮਾਰ, ਵਿਰਦੀ ਮੇਘੋਵਾਲ, ਤਰਸੇਮ ਸਿੰਘ ਮੰਡਿਆਲਾਂ, ਮਨਜੀਤ ਸਿੰਘ ਨਸਰਾਲਾ, ਪ੍ਰਦੀਪ ਸਿੰਘ ਢਿੱਲੋਂ ਖਲਵਾਣਾਂ, ਦਲਵੀਰ ਸਿੰਘ, ਰਾਮਤੀਰਥ ਭੋਲਾ ਖਲਵਾਣਾਂ, ਰਿੰਕੂ ਮੰਡਿਆਲਾਂ, ਰੀਟਾ.ਇੰਸ.ਦਾਰਾ ਸਿੰਘ, ਦਲਬਾਗ ਸਿੰਘ ਬਾਦੋਵਾਲ, ਗੋਬਿੰਦ ਸਿੰਘ, ਹਰਭਜਨ ਸਿੰਘ, ਚੰਦਰ ਮੋਹਣ ਖਲਵਾਣਾਂ, ਸੋਮਦੱਤ ਰਾਣਾ, ਲੰ: ਹਰਵਿੰਦਰ ਖਲਵਾਣਾਂ ਜੀਵਨ ਕੁਮਾਰ ਬਾਦੋਵਾਲ ਆਦਿ ਹਾਜ਼ਰ ਸਨ |