20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਿਧਾਇਕ ਘੁੰਮਣ ਨੇ ਖੱੁਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 04-09-2025
ਤਲਵਾੜਾ, 3 ਸਤੰਬਰ (ਮਹਿਤਾ)- ਆਮ ਆਦਮੀ ਪਾਰਟੀ ਦੇ ਤਲਵਾੜਾ ਸਥਿਤ ਦਫ਼ਤਰ ਵਿਖੇ ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਖੇਤਰ, ਦਾਤਾਰਪੁਰ ਅਤੇ ਕਾਮਾਹੀ ਦੇਹੀ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ | ਉਨ੍ਹਾਂ ਜ਼ਿਆਦਾਤਰ ਸਮੱਸਿਆਵਾਂ ਦਾ ਨਿਪਟਾਰਾ ਮੌਕੇ 'ਤੇ ਹੀ ਕਰਵਾ ਦਿੱਤਾ ਅਤੇ ਕੁੱਝ ਕੁ ਦੇ ਨਿਪਟਾਰਾ ਲਈ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ | ਐਡ. ਘੁੰਮਣ ਨੇ ਕਿਹਾ ਕਿ ਹਲਕੇ ਦਾ ਕੋਈ ਵੀ ਨਾਗਰਿਕ ਉਨ੍ਹਾਂ ਨੂੰ ਆਪਣੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਸਬੰਧੀ ਮਿਲ ਸਕਦਾ ਹੈ | ਇਸ ਮੌਕੇ 'ਤੇ ਦਫ਼ਤਰ ਇੰਚਾਰਜ ਇੰਜ. ਗੁਰਬਚਨ ਸਿੰਘ ਡਡਵਾਲ, ਸੀਨੀਅਰ ਐਮ.ਸੀ. ਜੋਗਿੰਦਰਪਾਲ ਛਿੰਦਾ, ਪ੍ਰਧਾਨ ਆਸ਼ੂ ਅਰੋੜਾ, ਬੌਬੀ ਕੌਸ਼ਲ, ਆਸ਼ੂ ਅਰੋੜਾ, ਵਿਕਰਾਂਤ ਯੋਤੀ, ਸਾਬਕਾ ਉਪ ਪ੍ਰਧਾਨ ਇੰਜ. ਅਮਰਪਾਲ ਸਿੰਘ ਜੌਹਰ, ਰਾਮੇਸ਼ਵਰ ਮਹੰਤ, ਵਿਜੈ ਸਿੰਘ ਰੇਪੂਰ, ਸ਼ੰਭੂ ਦੱਤ, ਠਾ. ਰਮਨਦੀਪ ਸਿੰਘ ਕੰਵਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਲੋਕਾਂ ਨੂੰ ਜਲਦੀ ਹੀ ਸਰਕਾਰ ਵਲੋਂ ਦਿੱਤੀ ਜਾਵੇਗੀ ਮਾਲੀ ਮਦਦ - ਡਾ: ਰਵਜੋਤ ਸਿੰਘ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
Ad Position 24