ਮਾਹਿਲਪੁਰ, 3 ਸਤੰਬਰ (ਰਜਿੰਦਰ ਸਿੰਘ)-ਬੀਤੇ ਕਈ ਦਿਨਾਂ ਤੋਂ ਜਿਆਣ ਤੋਂ ਬਰਾਸਤਾ ਭੁੱਲੇਵਾਲ ਗੁੱਜਰਾਂ ਜੇਜੋਂ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਸੜਕ ਸਰਕਾਰੀ ਅਣਗਹਿਲੀ ਕਾਰਨ ਥਾਂ ਥਾਂ ਤੋਂ ਬਹੁਤ ਬੁਰੀ ਤਰਾਂ ਟੁੱਟ ਚੁੱਕੀ ਹੈ ਤੇ ਆਪਣੀ ਮੁਰੰਮਤ ਲਈ ਹਾਕਮਾਂ ਤੇ ਸਰਕਾਰੀ ਅਧਿਕਾਰੀਆਂ ਦੀ ਉਡੀਕ ਕਰ ਰਹੀ ਹੈ | ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਸਰਪੰਚ ਕੁਲਦੀਪ ਸਿੰਘ ਸ਼ੇਰਪੁਰ, ਸਮਾਜ ਸੇਵਕ ਜਸਵਿੰਦਰ ਸਿੰਘ ਬੰਗਾ, ਗਾਇਕ ਗੁਰਪ੍ਰੀਤ ਮਾਹਿਲਪੁਰੀ, ਵਿੱਕੀ ਕਹਾਰਪੁਰ ਨੇ ਦੱਸਿਆ ਕਿ ਪਿੰਡ ਨੰਗਲ ਖਿਲਾੜੀਆਂ ਕੋਲ ਹੜ੍ਹਾਂ ਦਾ ਪਾਣੀ ਖੇਤਾਂ ਰਾਹੀਂ ਸੜਕ ਤੋਂ ਟੱਪਣ ਕਾਰਨ ਸੜਕ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਤੇ ਡੂੰਘੇ ਟੋਇਆਂ ਵਿਚ ਤਬਦੀਲ ਹੋ ਗਈ ਜਿੱਥੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੈ | ਗੋਹਗੜੋਂ ਤੇ ਨੰਗਲ ਖਿਲਾੜੀਆਂ ਦੇ ਲੋਕਾਂ ਨੂੰ ਆਪਣੇ ਖੇਤਾਂ 'ਚੋਂ ਚਾਰਾ ਵੱਢਣ ਜਾਣ ਲਈ ਕਈ ਕਿੱਲੋਮੀਟਰ ਘੁੰਮ ਕੇ ਆਉਣਾ ਪੈਂਦਾ ਹੈ | ਇਲਾਕਾ ਨਿਵਾਸੀਆਂ ਦੀ ਸਰਕਾਰ ਤੇ ਵਿਭਾਗ ਤੋਂ ਮੰਗ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਰਿਪੇਅਰ ਕਰਵਾਇਆ ਜਾਵੇ |