20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਿੰਡ ਧਾਮੀਆਂ ਦਾ 231ਵਾਂ ਛਿੰਝ ਮੇਲਾ ਅੱਜ ਅਤੇ ਕੱਲ੍ਹ

Ad Position 21
No active advertisement
ਅਜੀਤ ਡੈਸਕ 04-09-2025
ਹਾਜੀਪੁਰ, 3 ਸਤੰਬਰ (ਪੁਨੀਤ ਭਾਰਦਵਾਜ)- ਪਿੰਡ ਧਾਮੀਆਂ ਦਾ 231ਵਾਂ ਛਿੰਝ ਮੇਲਾ ਬਾਬਾ ਲੱਖ ਦਾਤਾ ਜੀ ਦੀ ਛਤਰ ਛਾਇਆ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਛਿੰਝ ਮੇਲੇ ਦੇ ਵਿਚ ਦੇਸ਼ ਦੇ ਨਾਮੀ ਪਹਿਲਵਾਨ ਕੀਤੀਆਂ ਮਿਹਨਤਾਂ ਦੇ ਨਾਲ ਆਪਣੇ ਜੌਹਰ ਦਿਖਾਉਣਗੇ | ਇਸ ਛਿੰਝ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਧਾਮੀ ਅਤੇ ਸਰਬਜੀਤ ਸਿੰਘ ਧਾਮੀ ਨੇ ਦੱਸਿਆ ਕਿ ਇਹ ਛਿੰਝ ਮੇਲਾ ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਛਿੰਝ ਮੇਲੇ ਦੇ ਵਿਚ ਪਹਿਲਵਾਨਾਂ ਨੂੰ ਜੀਪ, ਪੰਜ ਮੋਟਰਸਾਈਕਲ, ਸੋਨੇ ਦੀਆਂ ਮੁੰਦਰੀਆਂ, ਦੇਸੀ ਘਿਓ ਅਤੇ ਨਕਦ ਇਨਾਮਾਂ ਦੇ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਛਿੰਝ ਮੇਲੇ ਦੇ ਵਿਚ ਤਿੰਨ ਝੰਡੀ ਦੀਆਂ ਕੁਸ਼ਤੀਆਂ ਹੋਣਗੀਆਂ | ਪਹਿਲੀ ਕੁਸ਼ਤੀ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਅਤੇ ਪਰਵੀਨ ਕੋਹਾਲੀ ਦੇ ਵਿਚ ਜੀਪ ਦੀ ਕੁਸ਼ਤੀ ਹੋਵੇਗੀ | ਇਸ ਦੇ ਨਾਲ ਸ਼ੇਰਾ ਬਾਬਾ ਫਲਾਈ ਅਤੇ ਭੁਪਿੰਦਰ ਅਜਨਾਲਾ ਦੇ ਵਿਚ ਝੰਡੀ ਦੀ ਕੁਸ਼ਤੀ ਹੋਵੇਗੀ ਅਤੇ ਤੀਜੀ ਕੁਸ਼ਤੀ ਦਾਦਾ ਸ਼ੇਰਕੇ ਮਹਾਰਾਸ਼ਟਰ ਅਤੇ ਤਾਲਬ ਬਾਬਾ ਫਲਾਈ ਦੇ ਦਰਮਿਆਨ ਹੋਵੇਗੀ | ਇਹ ਕੁਸ਼ਤੀਆਂ ਦੇਖਣ ਯੋਗ ਹੋਣਗੀਆਂ ਅਤੇ ਇਨ੍ਹਾਂ ਕੁਸ਼ਤੀਆਂ ਨੂੰ ਨਕਦ ਇਨਾਮਾਂ ਦੇ ਨਾਲ ਵੀ ਨਿਵਾਜਿਆ ਜਾਵੇਗਾ | ਹਰਭਜਨ ਸਿੰਘ ਧਾਮੀ ਅਤੇ ਸ. ਸਰਬਜੀਤ ਸਿੰਘ ਧਾਮੀ ਨੇ ਦੱਸਿਆ ਕਿ ਇਹ ਛਿੰਝ ਮੇਲਾ ਬਾਬਾ ਲੱਖ ਦਾਤਾ ਜੀ ਦੇ ਦਰਬਾਰ 'ਤੇ 4 ਸਤੰਬਰ ਨੂੰ ਗਾਇਕ ਪਰਵੇਜ਼ ਆਲਮ, ਇੱਸਰਤ ਗ਼ੁਲਾਮ ਅਲੀ ਆਪਣੇ ਹੁਨਰ ਦਾ ਮੁਜ਼ਾਹਰਾ ਕਰਨਗੇ ਅਤੇ 5 ਸਤੰਬਰ ਨੂੰ ਗਾਇਕ ਸੁਰਜੀਤ ਖ਼ਾਨ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ | ਇਸ ਛਿੰਝ ਮੇਲੇ ਵਿਚ ਦੂਰ-ਦੁਰਾਡੇ ਤੋਂ ਪਹੁੰਚ ਰਹੇ ਪਹਿਲਵਾਨਾਂ ਦੇ ਵਾਸਤੇ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਤੇਰਾ ਆਸਰਾ ਸੇਵਾ ਘਰ ਦੇ 24 ਮੈਂਬਰਾਂ ਨੇ ਨੇਤਰਦਾਨ ਪ੍ਰਣ ਪੱਤਰ ਭਰਿਆ ਅਗਲੀ ਖ਼ਬਰ ਹੜ੍ਹਾਂ ਨਾਲ ਤਬਾਹ ਹੋਈ ਜਿਆਣ ਤੋਂ ਭੁੱਲੇਵਾਲ ਗੁੱਜਰਾਂ ਮੇਨ ਸੜਕ
Ad Position 24