ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਸੰਜੀਵ ਅਰੋੜਾ ਦੀ ਅਗਵਾਈ 'ਚ ਨੇਤਰਦਾਨ ਜਾਗਰੂਕਤਾ ਕੈਂਪ ਤੇਰਾ ਆਸਰਾ ਸੇਵਾ ਘਰ 'ਚ ਲਗਾਇਆ ਗਿਆ, ਜਿਸ 'ਚ ਵਿਸ਼ੇਸ਼ ਮਹਿਮਾਨ ਵਜੋਂ ਰਿਟਾ. ਪਿ੍ੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਐਨ.ਡੀ. ਭਾਟੀਆ ਹਾਜ਼ਰ ਸਨ | ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਅਨਮੋਲ ਅੰਗ ਹਨ, ਜਿਨ੍ਹਾਂ ਦੇ ਬਿਨਾਂ ਜ਼ਿੰਦਗੀ ਅਧੂਰੀ ਹੈ | ਇਸ ਲਈ ਸਮੇਂ ਰਹਿੰਦੇ ਆਪਣੀਆਂ ਅੱਖਾਂ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਖ਼ੁਸ਼ਹਾਲ ਬਣੀ ਰਹਿ ਸਕੇ | ਇਸ ਮੌਕੇ ਤੇਰਾ ਆਸਰਾ ਸੇਵਾ ਘਰ 'ਚ ਰਹਿੰਦੇ 24 ਮੈਂਬਰਾਂ ਸੁਰਿੰਦਰ ਸਿੰਘ, ਰੱਜੋ, ਗੁਰਮੇਲ ਸਿੰਘ, ਮੋਹਨ ਲਾਲ, ਨਿਰਮਲ ਸਿੰਘ, ਫੂਲਾ ਦੇਵੀ, ਜਗਿੰਦਰ ਪਾਲ, ਤੀਰਥ ਸਿੰਘ, ਖ਼ੁਸ਼ੀ, ਅਵਤਾਰ ਸਿੰਘ, ਜਸਵੀਰ ਕੌਰ, ਰਾਜੂ, ਭੁਪਿੰਦਰ, ਕੁਲਦੀਪ ਸਿੰਘ, ਰਾਮਕਿਸ਼ਨ, ਬੋਬਨ, ਜੌਨੀ, ਨੇਹਾ, ਬਲਬੀਰ ਸਿੰਘ, ਧਰਮਪਾਲ, ਮੰਨਤ, ਮੋਨਿਕਾ ਅਤੇ ਸੁਮਨ ਨੇ ਤੇਰਾ ਆਸਰਾ ਸੇਵਾ ਘਰ ਦੀ ਮੁੱਖ ਸੰਚਾਲਕਾ ਰਜਿੰਦਰ ਕੌਰ ਦੀ ਅਗਵਾਈ 'ਚ ਨੇਤਰਦਾਨ ਦੇ ਪ੍ਰਣ ਪੱਤਰ ਭਰੇ | ਇਸ ਮੌਕੇ ਵਿਸ਼ੇਸ਼ ਮਹਿਮਾਨ ਐਨ.ਡੀ. ਭਾਟੀਆ ਨੇ ਰੋਟਰੀ ਆਈ ਬੈਂਕ ਅਤੇ ਤੇਰਾ ਆਸਰਾ ਸੇਵਾ ਘਰ ਦੀ ਸ਼ਲਾਘਾ ਕੀਤ | ਇਸ ਮੌਕੇ ਪ੍ਰੋ. ਦਲਜੀਤ ਸਿੰਘ, ਚੇਅਰਮੈਨ ਜੇ.ਬੀ. ਬਹਲ, ਪ੍ਰੋ. ਦਲਜੀਤ ਸਿੰਘ, ਸਕੱਤਰ ਵੀਨਾ ਚੋਪੜਾ, ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਕਿ੍ਸ਼ਨ ਕਿਸ਼ੋਰ ਆਦਿ ਹਾਜ਼ਰ ਸਨ |