21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਹਿਲਵਾਨ ਰੂਬਲ ਖੰਨਾ ਨੇ ਅੰਮਿ੍ਤਸਰ ਦੇ ਰੌਸ਼ਨ ਨੂੰ ਹਰਾ ਕੇ ਰੁਮਾਲੀ ਦੀ ਕੁਸ਼ਤੀ ਜਿੱਤੀ

Ad Position 21
No active advertisement
ਅਜੀਤ ਡੈਸਕ 04-09-2025
ਤਲਵਾੜਾ, 3 ਸਤੰਬਰ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੁਰ, ਦਲਵਾਲੀ ਕਲਾਂ, ਦਲਵਾਲੀ ਖੁਰਦ ਅਤੇ ਦੁਮੋਆਲ ਦਾ 108ਵਾਂ ਸਾਲਾਨਾ ਦੋ ਦਿਨਾਂ ਛਿੰਝ ਮੇਲਾ ਦੇਪੁਰ ਦੀ ਛਿੰਝ ਗਰਾਊਾਡ ਵਿਖੇ ਪ੍ਰਧਾਨ ਕੈਪਟਨ ਰੂਪ ਸਿੰਘ ਦੀ ਅਗਵਾਈ 'ਚ ਸੰਪੰਨ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ | ਪੀਰ ਬਾਬਾ ਲਖਦਾਤਾ ਜੀ ਨੂੰ ਸਮਰਪਿਤ ਛਿੰਝ ਮੇਲੇ 'ਚ ਨਜ਼ਦੀਕੀ ਪਿੰਡਾਂ ਅਤੇ ਦੂਰ ਦੁਰਾਡੇ ਸ਼ਹਿਰਾਂ ਤੋਂ ਆਏ ਸੈਂਕੜੇ ਪਹਿਲਵਾਨਾਂ ਨੇ ਦੋ ਦਿਨ ਕੁਸ਼ਤੀਆਂ ਲੜ ਕੇ ਆਪਣੇ-ਆਪਣੇ ਜੌਹਰ ਦਿਖਾਏ | ਛਿੰਝ ਮੇਲੇ ਦੀ ਫਾਈਨਲ ਕੁਸ਼ਤੀ ਪਹਿਲਵਾਨ ਰੂਬਲ ਖੰਨਾ ਅਤੇ ਪਹਿਲਵਾਨ ਰੌਸ਼ਨ ਕਿਲਗੜ੍ਹ ਅੰਮਿ੍ਤਸਰ ਦੇ ਵਿਚਕਾਰ ਹੋਈ ਜਿਸ ਵਿਚ ਪਹਿਲਵਾਨ ਰੂਬਲ ਖੰਨਾ ਨੂੰ 45 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਦਿੱਤਾ ਗਿਆ ਅਤੇ ਦੂਸਰੇ ਨੰਬਰ ਤੇ ਰਹਿਣ ਵਾਲੇ ਪਹਿਲਵਾਨ ਰੌਸ਼ਨ ਨੂੰ 40 ਹਜ਼ਾਰ ਰੁਪਏ ਦੀ ਰੁਮਾਲੀ ਭੇਟ ਕੀਤੀ ਗਈ | ਛਿੰਝ ਮੇਲੇ 'ਚ ਹਲਕਾ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਬਤੌਰ ਮੁੱਖ ਮਹਿਮਾਨ ਪਹੁੰਚੇ, ਉਨ੍ਹਾਂ ਛਿੰਝ ਗਰਾੳਾੂਡ 'ਚ ਸਟੇਜ ਬਣਾਉਣ ਲਈ 5 ਲੱਖ ਰੁਪਏ ਅਤੇ ਛਿੰਝ ਕਮੇਟੀ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਇਸ ਪਰੰਪਰਾ ਨੂੰ ਸੰਭਾਲ ਕੇ ਰੱਖਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਐਡ. ਘੁੰਮਣ ਤੋਂ ਇਲਾਵਾ ਪਤਵੰਤੇ ਸੱਜਣਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ, ਕਮੇਟੀ ਪ੍ਰਧਾਨ ਕੈ. ਰੂਪ ਸਿੰਘ, ਜਗਦੀਸ਼ ਸਿੰਘ, ਕੈ. ਰਵਿੰਦਰ ਸਿੰਘ ਰਾਜ ਕੁਮਾਰ, ਰਣਧੀਰ ਸਿੰਘ, ਦੀਪਕ ਕੁਮਾਰ, ਰਾਕੇਸ਼ ਕੁਮਾਰ, ਮਹਿੰਦਰ ਸਿੰਘ, ਕੈ. ਕਿਸ਼ੋਰ ਸਿੰਘ, ਮਾ. ਮੋਹਨ ਲਾਲ, ਸੂਬੇਦਾਰ ਯਸ਼ਪਾਲ, ਦੇਪੂਰ ਸਰਪੰਚ ਦੇ ਪਤੀ ਬਾਲ ਕਿ੍ਸ਼ਨ ਸ਼ਾਸਤਰੀ, ਸਰਪੰਚ ਰਾਜੀਵ ਡਡਵਾਲ,
Ad Position 22
No active advertisement
ਪਿਛਲੀ ਖ਼ਬਰ ਪਹਿਲਵਾਨ ਰੂਬਲ ਖੰਨਾ ਨੇ ਅੰਮਿ੍ਤਸਰ ਦੇ ਰੌਸ਼ਨ ਨੂੰ ਹਰਾ ਕੇ ਰੁਮਾਲੀ ਦੀ ਕੁਸ਼ਤੀ ਜਿੱਤੀ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ
Ad Position 24