17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਟਾਂਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਹੜ੍ਹ ਪੀੜਤਾਂ ਲਈ ਲੰਗਰ ਤੇ ਮੈਡੀਕਲ ਸੇਵਾਵਾਂ ਸ਼ੁਰੂ

Ad Position 21
No active advertisement
ਅਜੀਤ ਡੈਸਕ 06-09-2025
ਟਾਂਡਾ ਉੜਮੁੜ, 5 ਅਗਸਤ (ਭਗਵਾਨ ਸਿੰਘ ਸੈਣੀ)-ਸਮਾਜ ਸੇਵੀ ਸੰਸਥਾਵਾਂ ਨੇ ਸਾਂਝਾ ਉੱਦਮ ਕਰਕੇ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਲੰਗਰ ਤੇ ਮੈਡੀਕਲ ਸੇਵਾਵਾਂ ਦੀ ਸੇਵਾ ਸ਼ੁਰੂ ਕੀਤੀ ਹੈ | ਵਿਜ਼ਨ ਕੇਅਰ ਵੈੱਲਫੇਅਰ ਸੁਸਾਇਟੀ, ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਤੇ ਸੀਤਾ ਦੇਵੀ ਮਹਿੰਗਾ ਸਿੰਘ ਮੈਮੋਰੀਅਲ ਵੇਵਜ ਹਸਪਤਾਲ ਦੀ ਟੀਮ ਨੇ ਉਪਰਾਲਾ ਕੀਤਾ ਹੈ | ਅੱਜ ਸਵੇਰੇ ਵੇਵਜ ਹਸਪਤਾਲ ਤੋਂ ਇਹ ਸੇਵਾਵਾਂ ਲੈ ਕੇ ਸੰਸਥਾਵਾਂ ਦੀ ਟੀਮ ਨੂੰ ਡਾ. ਕੇਵਲ ਸਿੰਘ ਕਾਜਲ, ਡਾ. ਲਵਪ੍ਰੀਤ ਸਿੰਘ ਪਾਬਲਾ, ਮਾਸਟਰ ਅਵਤਾਰ ਸਿੰਘ ਮਸੀਤੀ ਤੇ ਜਥੇਦਾਰ ਦਵਿੰਦਰ ਸਿੰਘ ਮੂਨਕ ਨੇ ਰਵਾਨਾ ਕਰਦੇ ਹੋਏ ਆਖਿਆ ਕਿ ਸੰਸਥਾ ਵਲੋਂ ਵਿਉਂਤਬੰਦੀ ਤਰੀਕੇ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਟੀਮ ਨੇ ਇਲਾਕੇ 'ਚ ਘੁੰਮ ਕੇ ਫੀਡ ਲਿਆ ਸੀ ਉਸ ਦੇ ਆਧਾਰ 'ਤੇ ਸਵੇਰ ਦੇ ਨਾਸ਼ਤੇ ਲਈ ਲੰਗਰ ਭੇਜਿਆ ਜਾਵੇਗਾ, ਇਸ ਦੇ ਨਾਲ ਹੀ ਹਸਪਤਾਲ ਦੀ ਟੀਮ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਦੇਵੇਗੀ | ਉਨ੍ਹਾਂ ਆਖਿਆ ਕਿ ਇਸ ਅÏਖੀ ਘੜੀ ਵਿਚ ਉਨ੍ਹਾਂ ਦੀਆਂ ਸੰਸਥਾਵਾਂ ਲਗਾਤਾਰ ਹੜ੍ਹ ਪੀੜਤਾਂ ਦੀਆਂ ਲੋੜਾਂ ਮੁਤਾਬਿਕ ਆਪਣੇ ਸਮਾਜ ਸੇਵੀ ਪ੍ਰਾਜੈਕਟ ਸ਼ੁਰੂ ਕਰਨਗੀਆਂ | ਉਨ੍ਹਾਂ ਦੱਸਿਆ ਕਿ ਟੀਮ ਨੇ ਰੜਾ ਮੰਡ, ਫੱਤਾ ਕੁੱਲਾ ਤੇ ਮਿਆਣੀ ਇਲਾਕੇ 'ਚ ਸੇਵਾਵਾਂ ਦਿੱਤੀਆਂ ਹਨ | ਇਸ ਮੌਕੇ ਡਾ. ਵਰਿੰਦਰਪਾਲ ਸਿੰਘ, ਡਾ. ਪ੍ਰਭਜੋਤ ਸਿੰਘ, ਡਾ. ਅਜੇਪਾਲ ਸਿੰਘ, ਡਾ. ਮਨਜੀਤ ਸਿੰਘ ਫਗਵਾੜਾ, ਡਾ. ਰਣਜੀਤ ਸਿੰਘ, ਰਣਦੀਪ ਸਿੰਘ ਗੰਭੋਵਾਲ, ਨਵਜੋਤ ਸਿੰਘ, ਮਨਜੋਤ ਸਿੰਘ, ਦਿਆ ਸਿੰਘ ਚੌਹਾਨ, ਮਨਿੰਦਰ ਸਿੰਘ ਚੌਹਾਨ, ਪ੍ਰਭਜੋਤ ਸਿੰਘ, ਨਵਜੋਤ ਥਿਆੜਾ, ਸ਼ਰਨਜੋਤ ਸਿੰਘ, ਸੁਖਚੈਨ ਸਿੰਘ, ਕਰਨੈਲ ਸਿੰਘ ਮਾਲਵਾ, ਜਸਵਿੰਦਰ ਸਿੰਘ ਨਿੱਕਾ, ਨਿਰਮਲ ਸਿੰਘ, ਪਿ੍ਤਪਾਲ ਸਿੰਘ ਸ਼ੌਂਕੀ, ਦਵਿੰਦਰ ਸਿੰਘ ਗੰਭੋਵਾਲ, ਜਸਪ੍ਰੀਤ ਸਿੰਘ, ਰਜਿੰਦਰ ਸਿੰਘ ਜੋਹਲ ਤੇ ਗੁਰਮੁਖ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਹੋਟਲ ਮੈਨੇਜਮੈਂਟ ਕਾਲਜ 'ਚ ਫਰੈਸ਼ਰ ਪਾਰਟੀ 'ਉਡਾਣ-2025' ਦਾ ਆਯੋਜਨ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ 1 ਦਿਨ ਦੀ ਤਨਖ਼ਾਹ ਦੇਵੇਗਾ ਖ਼ਾਲਸਾ ਕਾਲਜ ਮਾਹਿਲਪੁਰ ਦਾ ਸਟਾਫ਼
Ad Position 24