ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਿਖੇ ਫਰੈਸ਼ਰ ਪਾਰਟੀ 'ਉਡਾਣ-2025' ਦਾ ਆਯੋਜਨ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਫਰੈਸ਼ਰਾਂ ਦੇ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ | ਵਿਦਿਆਰਥੀਆਂ ਨੇ ਡਾਂਸ, ਸੁਰੀਲੇ ਗੀਤਾਂ ਤੇ ਕਾਮੇਡੀ ਨਾਲ ਭਰਪੂਰ ਨਾਟਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰੈਂਪ ਵਾਕ ਸਮੇਤ ਵੱਖ-ਵੱਖ ਮੁਕਾਬਲਿਆਂ ਦੇ ਦੌਰ ਨੇ ਨਵੇਂ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਤੇ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ | ਇਸ ਦੌਰਾਨ ਮਿਸਟਰ ਫਰੈਸ਼ਰ ਹਰਜੋਤ ਸਿੰਘ, ਮਿਸ ਫਰੈਸ਼ਰ ਸਿਮਰਨਦੀਪ ਕੌਰ, ਮਿਸਟਰ ਪਰਸਨੈਲਿਟੀ ਕੌਸਤੁਭ, ਮਿਸ ਪਰਸਨੈਲਿਟੀ ਯੋਗਿਤਾ, ਮਿਸਟਰ ਹੈਂਡਸਮ ਅਮਨਦੀਪ ਸਿੰਘ, ਮਿਸ ਬਿਊਟੀਫੁੱਲ ਸੁਖਮਨਦੀਪ ਕੌਰ ਸ਼ਾਮਿਲ ਸਨ | ਪ੍ਰੋਗਰਾਮ ਦੀ ਵਿਸ਼ੇਸ਼ ਮਹਿਮਾਨ ਕਾਲਜ ਪਿ੍ੰਸੀਪਲ ਕੀਰਤੀ ਸ਼ਰਮਾ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਜੀਵਨ ਟੀਚਾ ਨਿਰਧਾਰਿਤ ਕਰ ਅਨੁਸ਼ਾਸਨ, ਸਖ਼ਤ ਮਿਹਨਤ ਤੇ ਸਕਾਰਾਤਮਿਕ ਦਿ੍ਸ਼ਟੀਕੋਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |