17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਨਮੋਲਦੀਪ ਕੌਰ ਨੇ ਜਿੱਤਿਆ ਮਿਸ ਪੰਜਾਬਣ ਆਸਟ੍ਰੇਲੀਆ ਦਾ ਖ਼ਿਤਾਬ

Ad Position 21
No active advertisement
ਅਜੀਤ ਡੈਸਕ 06-09-2025
ਮੁਕੇਰੀਆਂ, 5 ਸਤੰਬਰ (ਰਾਮਗੜ੍ਹੀਆ)-ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ 'ਚ ਹੋਏ ਮਿਸ ਪੰਜਾਬਣ 2025 ਮੁਕਾਬਲੇ 'ਚ ਅਨਮੋਲਦੀਪ ਕੌਰ ਪੁੱਤਰੀ ਅਤਰ ਸਿੰਘ ਪਿੰਡ ਮੰਝਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਜੰਮਪਲ ਨੇ ਮਿਸ ਪੰਜਾਬਣ ਦਾ ਖ਼ਿਤਾਬ ਜਿੱਤ ਕੇ ਪੂਰੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਅਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਸ਼ੁਰੂ ਤੋਂ ਹੀ ਸਭਿਆਚਾਰਕ ਤੇ ਵਿੱਦਿਅਕ ਮੁਕਾਬਲਿਆਂ ਵਿਚ ਅੱਵਲ ਆਉਂਦੀ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਅਨਮੋਲਦੀਪ ਕੌਰ ਨੇ ਸੀ. ਐਲ. ਏ. ਟੀ. ਦਾ ਟੈੱਸਟ ਪਾਸ ਕਰਕੇ ਪੰਜਾਬ 'ਚੋਂ 22ਵਾਂ ਰੈਂਕ ਹਾਸਿਲ ਕੀਤਾ ਸੀ ਅਤੇ ਬੱਚੀ ਹੁਣ ਆਸਟ੍ਰੇਲੀਆ ਵਿਖੇ ਆਪਣੀ ਬੀ. ਐੱਸ. ਸੀ. ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ | ਉਨ੍ਹਾਂ ਕਿਹਾ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੁੜੀ ਹੋਣ ਕਰਕੇ ਉਥੇ ਵੀ ਸਭਿਆਚਾਰ ਗਤੀਵਿਧੀਆਂ ਦਾ ਹਿੱਸਾ ਲੈ ਰਹੀ ਹੈ | ਉਨ੍ਹਾਂ ਕਿਹਾ ਸਾਨੂੰ ਆਪਣੀ ਬੱਚੀ ਅਨਮੋਲਦੀਪ ਕੌਰ 'ਤੇ ਮਾਣ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਨਮੋਲਦੀਪ ਕੌਰ ਅਗਾਂਹ ਤੋਂ ਵੀ ਮਿਹਨਤ ਕਰਕੇ ਵੱਡੀਆਂ ਪ੍ਰਾਪਤੀਆਂ ਹਾਸਲ ਕਰੇ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18.18 ਲੱਖ ਦੀ ਧੋਖਾਧੜੀ, ਪਤੀ-ਪਤਨੀ ਤੇ ਬੇਟੀ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਵਿਆਹੁਤਾ ਨੂੰ ਦਾਜ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਵਾਲੇ 3 ਵਿਅਕਤੀ ਨਾਮਜ਼ਦ
Ad Position 24