ਨਸਰਾਲਾ, 21 ਸਤੰਬਰ (ਸਤਵੰਤ ਸਿੰਘ ਥਿਆੜਾ)-ਅੱਡਾ ਮੰਡਿਆਲਾ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਇਲਾਕੇ ਦੇ ਸਹਿਯੋਗ ਦੇ ਨਾਲ ਧਾਰਮਿਕ ਸਮਾਗਮ ਕਰਵਾਇਆ | ਪ੍ਰੋਗਰਾਮ 'ਚ ਕੁੱਝ ਦਿਨ ਪਹਿਲਾਂ ਵਾਪਰੇ ਗੈਸ ਟੈਂਕਰ ਹਾਦਸੇ ਦੌਰਾਨ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਜ਼ਖ਼ਮੀਆਂ ਦੀ ਤੰਦਰੁਸਤੀ ਦੀ ਮੰਗਦਿਆਂ ਨਗਰ ਖੇੜੇ ਦੀ ਸੁੱਖ ਸ਼ਾਂਤੀ ਤੇ ਚੜ੍ਹਦੀਕਲਾ ਦੀ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪੰਜਾਬ ਨੈਸ਼ਨਲ ਬੈਂਕ ਦੇ ਵਿਹੜੇ 'ਚ ਕਰਵਾਏ ਗਏ | ਬਾਅਦ 'ਚ ਭਾਈ ਅਮਰਿੰਦਰ ਸਿੰਘ ਜਲੰਧਰ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਗੁਰਮੀਤ ਸਿੰਘ ਮੰਡਿਆਲਾ ਤੇ ਸਰਪੰਚ ਸੁਖਵੰਤ ਸਿੰਘ ਵਲੋਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਇਸ ਹਾਦਸੇ ਦੌਰਾਨ ਜਾਣ ਵਾਲੀਆਂ ਰੂਹਾਂ ਦੇ ਪਰਿਵਾਰਾਂ ਨੂੰ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਸਾਡੇ ਪਿੰਡ ਤੇ ਇਲਾਕੇ ਲਈ ਵੀ ਇਹ ਘਟਨਾ ਨਾ ਭੁਲਣਯੋਗ ਹੈ | ਇਸ ਮੌਕੇ ਉਨ੍ਹਾਂ ਨੇ ਇਸ ਹਾਦਸੇ ਦੌਰਾਨ ਆਪਣੇ ਪਿੰਡ ਵਾਸੀਆਂ ਵਲੋਂ ਦਿਖਾਈ ਭਾਈਚਾਰਕ ਸਾਂਝ ਤੇ ਇਲਾਕੇ ਵਲੋਂ ਦਿੱਤੇ ਸਹਿਯੋਗ ਦਾ ਵੀ ਜ਼ਿਕਰ ਕੀਤਾ | ਇਸ ਮੌਕੇ ਡਾ. ਜਸਵੰਤ ਸਿੰਘ ਮੰਡਿਆਲਾ, ਗੁਰਮੀਤ ਸਿੰਘ, ਸਰਪੰਚ ਸੁਖਵੰਤ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਚੌਧਰੀ ਰਵਿੰਦਰ ਸਿੰਘ ਰਾਮਨਗਰ ਢੈਹਾ, ਰਿਟਾ. ਡੀ. ਐਸ. ਪੀ. ਰਾਜਪਾਲ ਸਿੰਘ, ਰਿਟਾ. ਇੰਸਪੈਕਟਰ ਦਿਲਬਾਗ ਸਿੰਘ, ਮਨਜੀਤ ਵਰਮਾ, ਤਰਸੇਮ ਸਿੰਘ, ਸੁਖਦੇਵ ਸਿੰਘ, ਗੁਰਨਾਮ ਸਿੰਘ, ਲੰ: ਦਲਜਿੰਦਰ ਸਿੰਘ, ਇੰਦਰਜੀਤ ਸਿੰਘ, ਨਵਪ੍ਰੀਤ ਸਿੰਘ, ਚਰਨਜੀਤ ਸਿੰਘ ਨਿੱਕੂ, ਮਲਕੀਤ ਸਿੰਘ ਮੰਗਾ, ਪੰਚ ਕੁਲਵੰਤ ਕੌਰ, ਮਨਜੀਤ ਕੌਰ, ਅਰਚਨਾ ਦੇਵੀ, ਦਿਲਬਾਗ ਸਿੰਘ ਬਾਦੋਵਾਲ, ਸਰਪੰਚ ਜਸਵਿੰਦਰ ਕੌਰ ਰਾਮਨਗਰ ਢੈਹਾ, ਸਰਪੰਚ ਬਹਾਦਰ ਸਿੰਘ ਰਹਿਸੀਵਾਲ, ਸਰਪੰਚ ਗੁਰਦੇਵ ਸਿੰਘ ਮੇਘੋਵਾਲ, ਸਰਪੰਚ ਸਤਨਾਮ ਸਿੰਘ ਰਹਿਸੀਵਾਲ, ਸਾਬਕਾ ਸਰਪੰਚ ਸ਼ਿਵ ਲਾਲ ਰਹਿਸੀਵਾਲ ਸਮੇਤ ਵੱਡੀ ਗਿਣਤੀ 'ਚ ਪਿੰਡ ਤੇ ਇਲਾਕਾ ਵਾਸੀ ਹਾਜ਼ਰ ਸਨ |