ਟਾਂਡਾ ਉੜਮੁੜ, 21 ਸਤੰਬਰ (ਦੀਪਕ ਬਹਿਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਉੜਮੁੜ ਟਾਂਡਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ, ਜਿਸ 'ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ | ਰਾਜ ਕਰੇਗਾ ਖ਼ਾਲਸਾ ਗਤਕਾ ਅਖਾੜਾ ਟਾਂਡਾ, ਫ਼ਤਹਿ ਅਕੈਡਮੀ ਟਾਂਡਾ ਤੇ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਫ਼ਤਹਿ ਅਕੈਡਮੀ ਟਾਂਡਾ ਵਿਚ ਕਰਵਾਏ ਸੈਮੀਨਾਰ 'ਚ ਗੁਰਬਾਣੀ ਵਿਆਕਰਨ ਦੇ ਪੀ. ਐੱਚ. ਡੀ. ਤੇ ਉੱਘੇ ਸਿੱਖ ਸਕਾਲਰ ਡਾ. ਸੇਵਕ ਸਿੰਘ, ਰਿਟਾ. ਡਿਪਟੀ ਡੀ. ਈ. ਓ. ਸੁਖਵਿੰਦਰ ਸਿੰਘ ਤੇ ਲੈਕਚਰਾਰ ਲੋਕੇਸ਼ ਵਸ਼ਿਸ਼ਟ ਨੇ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ, ਇਤਿਹਾਸ ਤੇ ਸ਼ਹੀਦੀ ਬਾਰੇ ਵਿਸਥਾਰ ਰੂਪ ਵਿਚ ਚਾਨਣਾ ਪਾਇਆ | ਸੈਮੀਨਾਰ ਦੇ ਅਖੀਰ 'ਚ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਰਵੀ ਅਤੇ ਸਮੂਹ ਸੇਵਾਦਾਰ ਮੈਂਬਰਾਂ ਵਲੋਂ ਹੋਰਨਾਂ ਬੁਲਾਰਿਆਂ ਦਾ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸੁਸਾਇਟੀ ਵੱਲੋਂ ਬੱਚਿਆਂ ਦਾ ਵੀ ਗੁਰਬਾਣੀ ਮੁਕਾਬਲਾ ਕਰਵਾਇਆ ਜਾਵੇਗਾ ਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ | ਇਸ ਮੌਕੇ ਜੰਗਵੀਰ ਸਿੰਘ ਚੌਹਾਨ, ਸੰਦੀਪ ਸਿੰਘ ਸੀਕਰੀ, ਜਥੇਦਾਰ ਮਨਜੀਤ ਸਿੰਘ ਖ਼ਾਲਸਾ, ਪਰਮਜੀਤ ਸਿੰਘ ਭੁੱਲਾ, ਬਾਬਾ ਹਰ ਅਵਤਾਰ ਸਿੰਘ ਸਮਾਧਾਂ, ਹਰਵਿੰਦਰ ਓੁਹੜਪੁਰੀ, ਡਾ. ਲਵਪ੍ਰੀਤ ਸਿੰਘ ਪਾਬਲਾ, ਡਾ. ਕੇਵਲ ਸਿੰਘ, ਡਾ. ਅਮੋਲਕ ਸਿੰਘ ਮਰਵਾਹਾ, ਸੁਖਨਿੰਦਰ ਸਿੰਘ ਕਲੋਟੀ, ਤਜਿੰਦਰ ਸਿੰਘ ਢਿੱਲੋਂ, ਡਾ. ਹਰਜੀਤ ਸਿੰਘ, ਸਰਨਜੀਤ ਸਿੰਘ ਗੜੀ, ਨੰਬਰਦਾਰ ਇੱਕਬਾਲ ਸਿੰਘ ਸਾਬੀ, ਗਿਆਨੀ ਵਰਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਅਮਰਜੀਤ ਸਿੰਘ ਓੁਹੜਪੁਰ, ਸਰਬਜੀਤ ਸਿੰਘ ਪੰਡੋਰੀ, ਬਾਬਾ ਜਰਨੈਲ ਸਿੰਘ, ਗੁਰਨਾਮ ਸਿੰਘ ਸਹਿਬਾਜ਼ਪੁਰ, ਐਡਵੋਕੇਟ ਗੁਰਪ੍ਰੀਤ ਸਿੰਘ, ਐਡਵੋਕੇਟ ਦਮਨਜੀਤ ਸਿੰਘ, ਮਾ. ਸੁਖਮੀਤ ਸਿੰਘ, ਇੰਦਰਜੀਤ ਸਿੰਘ, ਤਜਿੰਦਰ ਕੌਰ, ਮਹਿੰਦਰ ਕੌਰ, ਕਮਲਦੀਪ ਕੌਰ ਤੋਂ ਸ਼ਰਧਾ ਕਿਰਪਾਲ ਸਿੰਘ ਪੰਡੋਰੀ, ਪਿਆਰਾ ਸਿੰਘ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਗਿਆਨੀ ਕੇਵਲ ਸਿੰਘ, ਗੁਰ ਸੰਦੀਪ ਸਿੰਘ, ਮਾ. ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਅਮਿਤੋਜ਼ ਸਿੰਘ ਤੇ ਹੋਰ ਹਾਜ਼ਰ ਸਨ |