ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਪੰਜਾਬ ਸਰਕਾਰ ਵਲੋਂ ਜ਼ਰੂਰਤਮੰਦ ਲੋਕਾਂ ਨੂੰ ਵੰਡਣ ਲਈ ਦਿੱਤਾ ਸਾਮਾਨ ਬਾਬਾ ਬੜੀ ਵਾਲੇ ਦੇ ਸਥਾਨ ਪਿੰਡ ਚੱਕ ਫੁੱਲੂ ਵਿਖੇ ਡਿਸੇਬਲਡ ਪਰਸਨ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਤਹਿਸੀਲ ਪ੍ਰਧਾਨ ਜਸਵਿੰਦਰ ਸਿੰਘ ਚੱਕ ਫੁੱਲੂ ਵਲੋਂ ਤਕਸੀਮ ਕੀਤਾ | ਇਸ ਮੌਕੇ ਰੌਸ਼ਨ ਲਾਲ ਗੜ੍ਹਸ਼ੰਕਰ, ਗਿਆਨ ਚੰਦ ਚੱਕ ਹਾਜੀਪੁਰ, ਸਰਪੰਚ ਕਮਲਜੀਤ ਕੌਰ ਆਦਿ ਹਾਜ਼ਰ ਹੋਏ | ਇਸ ਮੌਕੇ ਲਾਭਪਾਤਰੀਆਂ 'ਚ ਰਿੰਕ ਹਾਜੀਪੁਰ, ਜੋਗ ਰਾਜ ਸਮੁੰਦੜਾ, ਕਾਂਤਾ ਦੇਵੀ ਚੱਕ ਫੁੱਲੂ, ਚਮਨ ਲਾਲ ਚੱਕ, ਅਮਨਦੀਪ ਸਮੁੰਦੜਾ, ਵਿੱਕੀ ਰੁੜਕੀਖਾਸ, ਰੇਸ਼ਮ ਕੌਰ ਚੱਕ ਫੁੱਲੂ, ਗੁਰਮੀਤ ਕੌਰ ਚੱਕ ਫੁੱਲੂ, ਅਸ਼ਨੀ ਕੁਮਾਰ ਚੱਕ ਗੁਰੂ ਹਾਜ਼ਰ ਹੋਏ | ਜਸਵਿੰਦਰ ਸਿੰਘ ਤਹਿਸੀਲ ਪ੍ਰਧਾਨ ਸਮਾਨ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ ਤੇ ਬਲਾਇੰਡ ਕ੍ਰਿਕਟ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੱਤੀ |