ਮਾਹਿਲਪੁਰ, 21 ਸਤੰਬਰ (ਰਜਿੰਦਰ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਇਕ ਟਾਰਗੇਟਿਡ ਇੰਟਰਵੈਂਸ਼ਨ ਪ੍ਰੋਜੈਕਟ ਹਿਮਾਲੀਅਨ ਫਾਊਾਡੇਸ਼ਨ ਹੁਸ਼ਿਆਰਪੁਰ ਨੇ ਪਿੰਡ ਬੰਬੇਲੀ 'ਚ ਪ੍ਰਾਜੈਕਟ ਡਾਇਰੈਕਟਰ ਵਿਪਨ ਕੁਮਾਰ ਵਰਮਾ ਦੀ ਅਗਵਾਈ ਹੇਠ ਇਕ ਜਾਗਰੂਕਤਾ ਕੈਂਪ ਲਗਾਇਆ | ਪ੍ਰਾਜੈਕਟ ਮੈਨੇਜਰ ਪਾਰੁਲ ਗੁਪਤਾ ਦੀ ਪ੍ਰਧਾਨਗੀ ਹੇਠ, ਸਾਰਿਆਂ ਨੂੰ ਐਚ. ਆਈ. ਵੀ. ਬਾਰੇ ਜਾਣਕਾਰੀ ਦਿੱਤੀ ਗਈ | ਕੌਂਸਲਰ ਅਮਨਦੀਪ ਨੇ ਐਚ. ਆਈ. ਵੀ. ਤੇ ਏ. ਐਸ. ਟੀ. ਆਈ. ਬਾਰੇ ਦੱਸਿਆ | ਸਾਰਿਆਂ ਨੂੰ ਦੱਸਿਆ ਗਿਆ ਕਿ ਸਿਵਲ ਹਸਪਤਾਲ 'ਚ ਐਚ. ਆਈ. ਵੀ. ਟੈਸਟਿੰਗ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਦਵਾਈ ਵੀ ਮੁਫ਼ਤ ਮਿਲਦੀ ਹੈ | ਜੋ ਲੋਕ ਕੈਂਪ 'ਚ ਨਹੀਂ ਪਹੁੰਚ ਸਕੇ, ਉਨ੍ਹਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਕੇ ਜਾਗਰੂਕਤਾ ਫੈਲਾਈ ਗਈ | ਇਸ ਮੌਕੇ ਪਿੰਡ ਦੇ ਪੰਚ ਰਾਜਵਿੰਦਰ, ਅਭਿਲਾਸ਼ਾ, ਗੁਰਜਿੰਦਰ, ਫ਼ੀਲਡ ਵਰਕਰ ਅਮਨਦੀਪ ਤੇ ਹੋਰ ਸਾਰੇ ਵੀ ਮੌਜੂਦ ਸਨ |