ਜਥੇ. ਬਾਬਾ ਬਘੇਲ ਸਿੰਘ ਬੱਸ ਅੱਡਾ ਹਰਿਆਣਾ ਦਾ ਸੁਨਹਿਰੀ ਅੱਖਰਾਂ ’ਚ ਲਿਖਿਆ ਬੋਰਡ ਲਗਵਾਇਆ
ਹਰਿਆਣਾ, 23 ਅਗਸਤ (ਹਰਮੇਲ ਸਿੰਘ ਖੱਖ)- ਗੁਰਦੁਆਰਾ ਬਾਬਾ ਬਘੇਲ ਸਿੰਘ ਦੀ ਸੰਗਤ ਅਤੇ ਇੰਗਲੈਂਡ (ਯੂ. ਕੇ.)
ਹਰਿਆਣਾ, 23 ਅਗਸਤ (ਹਰਮੇਲ ਸਿੰਘ ਖੱਖ)- ਗੁਰਦੁਆਰਾ ਬਾਬਾ ਬਘੇਲ ਸਿੰਘ ਦੀ ਸੰਗਤ ਅਤੇ ਇੰਗਲੈਂਡ (ਯੂ.ਕੇ.) ਨਿਵਾਸੀ ਸਮੂਹ, ਸੰਗਤ ਵਲੋਂ ਅਤੇ ਭਾਈ ਨਿਧਾਨ ਸਿੰਘ (ਸਰਪੰਚ) ਰਾਹੀਂ ਬੱਸ ਅੱਡਾ ਹਰਿਆਣਾ ਵਿਖੇ ਸੁਨਹਿਰੀ ਅੱਖਰਾਂ ਵਿਚ ਜਥੇਦਾਰ ਬਾਬਾ ਬਘੇਲ ਸਿੰਘ ਯਾਦਗਾਰੀ ਬੱਸ ਸਟੈਂਡ ਦਾ ਬੋਰਡ ਲਗਾਇਆ ਗਿਆ। ਇਸ ਬੋਰਡ ਦਾ ਉਦਘਾਟਨ ਭਾਈ ਹਰਅਵਤਾਰ ਸਿੰਘ ਵਲੋਂ ਕੀਤਾ ਗਿਆ, ਜਿਸ ਵਿਚ ਹਰਿਆਣਾ ਨਿਵਾਸੀ ਸਮੂਹ ਸੰਗਤ ਵਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਭਾਈ ਹਰਅਵਤਾਰ ਸਿੰਘ ਨੇ ਕਿਹਾ ਕਸਬਾ ਹਰਿਆਣਾ ਵਿਖੇ ਬਣੇ ਬੱਸ ਅੱਡੇ ਦਾ ਨਾਮ ਬਾਬਾ ਬਘੇਲ ਸਿੰਘ ਬੱਸ ਅੱਡਾ ਹਰਿਆਣਾ ਰੱਖਿਆ ਗਿਆ ਹੈ ਤੇ ਇੱਥੇ ਨਾਮ ਦੀ ਫਲੈਕਸ ਵੀ ਲਗਾਈ ਗਈ ਸੀ ਜੋ ਹੁਣ ਖ਼ਰਾਬ ਹੋ ਚੁੱਕੀ ਸੀ ਤੇ ਸੰਗਤਾਂ ਦੇ ਉਪਰਾਲੇ ਸਦਕਾ ਇੱਥੇ ਸੁਨਹਿਰੀ ਅੱਖਰਾਂ ਬਾਲਾ ਬੋਰਡ ਲਗਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਕੀਤਾ ਗਿਆ। ਇਸ ਮੌਕੇ ਮੈਨੇ: ਸਰਬਜੀਤ ਸਿੰਘ ਗਰਨਾ ਸਾਹਿਬ, ਅਵਤਾਰ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਰੇਸ਼ਮ ਸਿੰਘ, ਅਵਤਾਰ ਸਿੰਘ ਕਲਕੱਤਾ, ਮੈਨੇ: ਕਰਨੈਲ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਤੇਜਪਾਲ ਸਿੰਘ, ਮਨਜੀਤ ਸਿੰਘ ਮੱਖਣ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਹਾਜ਼ਰ ਸਨ।