ਨਗਰ ਪੰਚਾਇਤ ਮਾਹਿਲਪੁਰ ਵਲੋਂ ਸ਼ਹਿਰ ਦੇ ਚੋਅ ਦੀ ਸਫ਼ਾਈ ਦਾ ਕੰਮ ਸ਼ੁਰੂ
ਮਾਹਿਲਪੁਰ, 23 ਅਗਸਤ (ਰਜਿੰਦਰ ਸਿੰਘ)-ਪੰਜਾਬ ਦੀ ਆਪ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਸਾਫ਼ ਸੁਥਰਾ ਰੱਖਣ ਲਈ ਚਲਾਈ ਮੁਹਿੰਮ ਤਹਿਤ ਮਾਹਿਲਪੁਰ ਸ਼ਹਿਰ ਦੀ ਸਫ਼ਾਈ ਅਤੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਨਗਰ ਪੰਚਾਇਤ ਮਾਹਿਲਪੁਰ ਵਲੋਂ ਪ੍ਰਧਾਨ ਦਵਿੰਦਰ ਸਿੰਘ ਸੈਣੀ ਦੀ ਦੇਖ ਰੇਖ ’ਚ ਫਗਵਾੜਾ ਰੋਡ ਵਿਖੇ ਨਜ਼ਦੀਕ ਕਰਮ ਹੋਟਲ ਚੋਅ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ । ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਸ਼ਹਿਰ ਵਿਚ ਨਾਲਿਆਂ ਦੀ ਸਫ਼ਾਈ/ ਚੋਅ ਦੀ ਸਫ਼ਾਈ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕੀਤਾ ਗਿਆ।
ਮਾਹਿਲਪੁਰ, 23 ਅਗਸਤ (ਰਜਿੰਦਰ ਸਿੰਘ)-ਪੰਜਾਬ ਦੀ ਆਪ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਸਾਫ਼ ਸੁਥਰਾ ਰੱਖਣ ਲਈ ਚਲਾਈ ਮੁਹਿੰਮ ਤਹਿਤ ਮਾਹਿਲਪੁਰ ਸ਼ਹਿਰ ਦੀ ਸਫ਼ਾਈ ਅਤੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਨਗਰ ਪੰਚਾਇਤ ਮਾਹਿਲਪੁਰ ਵਲੋਂ ਪ੍ਰਧਾਨ ਦਵਿੰਦਰ ਸਿੰਘ ਸੈਣੀ ਦੀ ਦੇਖ ਰੇਖ ’ਚ ਫਗਵਾੜਾ ਰੋਡ ਵਿਖੇ ਨਜ਼ਦੀਕ ਕਰਮ ਹੋਟਲ ਚੋਅ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ । ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਸ਼ਹਿਰ ਵਿਚ ਨਾਲਿਆਂ ਦੀ ਸਫ਼ਾਈ/ ਚੋਅ ਦੀ ਸਫ਼ਾਈ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕੀਤਾ ਗਿਆ। ਇਸ ਮੌਕੇ ਸ਼ਸ਼ੀ ਬੰਗੜ ਵਾਈਜ਼ ਪ੍ਰਧਾਨ, ਕੌਂਸਲਰ ਬਲਦੇਵ ਸਿੰਘ, ਸਮਾਜ ਸੇਵੀ, ਧਰਮ ਸਿੰਘ ਫ਼ੌਜੀ, ਸਮਾਜ ਸੇਵੀ ਸਤਵੀਰ ਸਿੰਘ ਸੰਤਾ ਬੈਂਸ, ਕੌਂਸਲਰ ਅਸ਼ੋਕ ਕੁਮਾਰ, ਕੌਂਸਲਰ ਰਾਜ ਕੁਮਾਰ, ਸ਼ਾਮ ਲਾਲ, ਸੁਖਵਿੰਦਰ ਸਿੰਘ, ਹਰਗੋਪਾਲ ਸਿੰਘ, ਮਹਿੰਦਰ ਪਾਲ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।