ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖ਼ਾਲਸਾ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਅਥਲੈਟਿਕਸ 'ਚ 107 ਤਗਮੇ ਜਿੱਤੇ <br/>

Ad Position 21
No active advertisement
ਅਜੀਤ ਡੈਸਕ 23-09-2025
ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ ਖਿਡਾਰੀਆਂ ਨੇ ਇਸ ਵਾਰ ਜ਼ੋਨਲ ਅਥਲੈਟਿਕਸ ਖੇਡ ਮੁਕਾਬਲਿਆਂ 'ਚ 107 ਤਗਮੇ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਸਕੂਲ ਦੇ ਪਿ੍ੰਸੀਪਲ ਅਰਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਸਕੂਲ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਧੁੱਗਾ ਸਟੇਟ ਐਵਾਰਡੀ ਦੇ ਅਸ਼ੀਰਵਾਦ ਸਦਕਾ ਇਸ ਵਾਰ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਟੂਰਨਾਮੈਂਟ ਦੌਰਾਨ ਵੱਖ-ਵੱਖ ਈਵੈਂਟਸ 'ਚ 55 ਤਗਮੇ ਸੋਨੇ ਦੇ, 38 ਤਗਮੇ ਚਾਂਦੀ ਦੇ ਅਤੇ 14 ਤਗਮੇ ਕਾਂਸੀ ਦੇ ਪ੍ਰਾਪਤ ਕਰਕੇ ਸਕੂਲ ਦੀਆਂ ਖੇਡ ਗਤੀਵਿਧੀਆਂ ਨੂੰ ਕਾਇਮ ਰੱਖਿਆ ਹੈ | ਉਨ੍ਹਾਂ ਦੱਸਿਆ ਕਿ ਖ਼ਾਲਸਾ ਸਕੂਲ ਗੜ੍ਹਦੀਵਾਲਾ ਦੀ ਪਰੰਪਰਾ ਰਹੀ ਹੈ ਕਿ ਇਸ ਸਕੂਲ ਦੇ ਖਿਡਾਰੀਆਂ ਨੇ ਹਰ ਸਾਲ ਜ਼ੋਨ, ਜ਼ਿਲ੍ਹਾ ਤੇ ਸਟੇਟ ਪੱਧਰ 'ਤੇ ਮੱਲਾਂ ਮਾਰੀਆਂ ਹਨ, ਜਿਸ ਦਾ ਸਦਕਾ ਸਕੂਲ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਧੁੱਗਾ ਵਲੋਂ ਹਰ ਸਾਲ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਜਿਥੇ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ 'ਚ ਜ਼ਿਲ੍ਹਾ ਚੈਂਪੀਅਨਸ਼ਿਪ ਪ੍ਰਾਪਤ ਕੀਤੀ, ਉਥੇ ਸਕੂਲ ਦੇ 34 ਖਿਡਾਰੀ ਵੱਖ-ਵੱਖ ਸਟੇਟ ਪੱਧਰ ਦੀਆਂ ਖੇਡਾਂ ਲਈ ਵੀ ਚੁਣੇ ਗਏ ਹਨ | ਇਸ ਮੌਕੇ ਪਿ੍ੰਸੀਪਲ ਗਿੱਲ ਨੇ ਇਨ੍ਹਾਂ ਪ੍ਰਾਪਤੀਆਂ ਲਈ ਕੋਚ ਮਨਪ੍ਰੀਤ ਕੌਰ, ਕੋਚ ਹਰਵਿੰਦਰ ਸਿੰਘ ਬਾਹਲਾ, ਕੋਚ ਰਮਨ, ਕੋਚ ਭੁਪਿੰਦਰ ਸਿੰਘ, ਕੋਚ ਸੋਨੀਆ, ਕੋਚ ਸਨੀ ਸ਼ਰਮਾ, ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਧਨੋਆ ਦੇ 4 ਪੰਚ ਕੀਤੇ ਮੁਅੱਤਲ <br/> ਅਗਲੀ ਖ਼ਬਰ ਮੰਡੀ 'ਚ ਕਿਸਾਨਾਂ ਦੀ ਸਾਫ਼ ਫ਼ਸਲ ਨੂੰ ਕੱਟ ਨਹੀਂ ਲਗਾਉਣ ਦਿੱਤਾ ਜਾਵੇਗਾ–ਵਿਧਾਇਕ ਘੁੰਮਣ <br/>
Ad Position 24
No active advertisement