26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਾਰਾਜ ਅਗਰਸੇਨ ਜੀ ਦਾ ਜਨਮ ਦਿਹਾੜਾ ਸ਼ਰਧਾਪੂਰਵਕ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 24-09-2025
ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ) - ਅਗਰੋਹਾ ਦੇ ਮਹਾਨ ਹਿੰਦੂ ਰਾਜਾ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਵੰਸ਼ਜ ਅਤੇ ਅਗਰਵਾਲ ਸਮਾਜ ਦੇ ਪੂਰਵਜ ਮਹਾਰਾਜ ਅਗਰਸੇਨ ਜੀ ਦਾ ਜਨਮ ਦਿਹਾੜਾ ਮੁਕੇਰੀਆਂ ਦੇ ਨਿੱਜੀ ਪੈਲੇਸ ਵਿਖੇ ਸ੍ਰੀ ਅਗਰਵਾਲ ਸਭਾ ਦੇ ਪ੍ਰਧਾਨ ਮੰਗਲੇਸ਼ ਕੁਮਾਰ ਜੱਜ ਦੀ ਅਗਵਾਈ ਵਿਚ ਸਮੂਹ ਸਭਾ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ | ਇਸ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਵਿਸ਼ਾਲ ਸ਼ਰਮਾ ਭਜਨ ਮੰਡਲੀ ਵਲੋਂ ਸੁਰੀਲੀ ਆਵਾਜ਼ ਵਿਚ ਭਜਨ ਕੀਰਤਨ ਕਰਕੇ ਹਾਜ਼ਰੀ ਲਗਵਾ ਕੇ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ ਗਿਆ | ਗੱਲਬਾਤ ਰਾਹੀਂ ਅਗਰਵਾਲ ਸਭਾ ਦੇ ਪ੍ਰਧਾਨ ਮੰਗਲੇਸ਼ ਕੁਮਾਰ ਜੱਜ ਅਤੇ ਆਰਨ ਗੁਪਤਾ ਵਲੋਂ ਮਹਾਰਾਜਾ ਅਗਰਸੈਨ ਜੀ ਦੇ ਜੀਵਨ ਫਲਸਫੇ 'ਤੇ ਚਾਨਣਾ ਪਾਉਂਦੇ ਹੋਏ ਸਮੂਹ ਅਗਰਵਾਲ ਸਮਾਜ ਨੂੰ ਮਹਾਰਾਜਾ ਵਲੋਂ ਸੱਚ ਅਤੇ ਅਹਿੰਸਾ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕਰਦਿਆਂ ਸਮੂਹ ਸੰਗਤਾਂ ਨੂੰ ਮਹਾਰਾਜ ਅਗਰਸੈਨ ਜੈਅੰਤੀ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪ੍ਰਬੰਧਕਾਂ ਵਲੋਂ ਇਕੱਤਰ ਸੰਗਤਾਂ ਲਈ ਲੰਗਰ ਪ੍ਰਸ਼ਾਦ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਸਭਾ ਦੇ ਸਕੱਤਰ ਪ੍ਰੋਫੈਸਰ ਸਿੰਘਲਾ, ਉਪ ਪ੍ਰਧਾਨ ਅਜੇ ਅਗਰਵਾਲ, ਕੈਸ਼ੀਅਰ ਵਨੀਤ ਅਗਰਵਾਲ, ਬਿਪਨ ਅਗਰਵਾਲ, ਰਮਨ ਅਗਰਵਾਲ, ਡਾਕਟਰ ਵਿਜੇ ਅਗਰਵਾਲ, ਬਰਜਿੰਦਰ ਅਗਰਵਾਲ, ਸੁਖਦੇਵ ਅਗਰਵਾਲ, ਕੌਂਸਲਰ ਰਾਧਿਕਾ ਚੈਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਗਰਵਾਲ ਭਾਈਚਾਰੇ ਨੇ ਹਾਜ਼ਰੀ ਲਗਵਾਈ | ਇਸ ਮੌਕੇ ਸੈਕਟਰੀ ਵੀਨਤ ਅਗਰਵਾਲ, ਜੁਆਇੰਟ ਸੈਕਟਰੀ ਕਸ਼ਯਪ ਅਗਰਵਾਲ, ਕੈਸ਼ੀਅਰ ਪਵਨ ਸਿੰਘ, ਵੀਵਾਨ ਅਗਰਵਾਲ, ਨਿਤਿਨ ਅਗਰਵਾਲ, ਅਸ਼ਵਨੀ ਅਗਰਵਾਲ, ਵਿਨੈ ਅਗਰਵਾਲ, ਰਾਘਵ ਅਗਰਵਾਲ, ਈਸ਼ਾਨ ਅਗਰਵਾਲ, ਵਿਪਨ ਅਗਰਵਾਲ, ਵਿਸ਼ਾਲ ਅਗਰਵਾਲ, ਅਸ਼ਵਨੀ ਅਗਰਵਾਲ, ਪਵਨ ਅਗਰਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕਾਂ, ਜਨਤਕ ਗਲਿਆਰਿਆਂ ਤੇ ਹਰੀਆਂ ਪੱਟੀਆਂ ਤੋਂ ਗੈਰ-ਕਾਨੂੰਨੀ ਉਸਾਰੀਆਂ ਨੂੰ ਹਟਾਇਆ ਨਾਜਾਇਜ਼ ਕਬਜ਼ਿਆਂ ਵਿਰੁੱਧ ਨਗ... ਅਗਲੀ ਖ਼ਬਰ ਅਕਾਲੀ ਦਲ ਦੇ ਮੀਡੀਆ ਬੁਲਾਰਾ ਬਣਨ 'ਤੇ ਸਤਵਿੰਦਰਪਾਲ ਸਿੰਘ ਰਾਮਦਾਸਪੁਰ ਦਾ ਸਨਮਾਨ
Ad Position 24