14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜ਼ਿਲੇ੍ਹ ਅੰਦਰ ਸਰਕਾਰੀ ਸਕੂਲਾਂ 'ਚ ਹੈੱਡਮਾਸਟਰਾਂ ਦੀਆਂ 36 ਤੇ ਪਿੰ੍ਰਸੀਪਲਾਂ ਦੀਆਂ 59 ਪੋਸਟਾਂ ਖਾਲੀ-ਧੀਮਾਨ

Ad Position 21
No active advertisement
ਅਜੀਤ ਡੈਸਕ 27-09-2025
• ਸੂਚਨਾ ਐਕਟ ਰਾਹੀਂ ਹੋਇਆ ਖ਼ੁਲਾਸਾ
ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਕੂਲਾਂ ਵਿਚ ਸਿੱਖਿਆ ਦੇ ਪ੍ਰਬੰਧ ਨੂੰ ਚਲਾਉਣ ਲਈ ਸਕੂਲ ਮੁਖੀਆਂ ਦੀ ਹਮੇਸ਼ਾ ਅਹਿਮ ਭੂਮਿਕਾ ਰਹੀ ਹੈ | ਇਨ੍ਹਾਂ ਸਕੂਲਾਂ 'ਚ ਹੀ ਬੱਚਿਆਂ ਨੇ ਤਿਆਰ ਹੋ ਕੇ ਉੱਚ ਸਿੱਖਿਆ ਦੇ ਖੇਤਰ ਵੱਲ ਜਾਣਾ ਹੁੰਦਾ ਹੈ | ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਦੇ ਦਫ਼ਤਰ ਤੋਂ ਸੂਚਨਾ ਪ੍ਰਾਪਤ ਕਰਕੇ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਹੈੱਡ ਮਾਸਟਰਾਂ ਅਤੇ ਪਿ੍ੰਸੀਪਲਾਂ ਦੀਆਂ ਖ਼ਾਲੀ ਪਈ ਪੋਸਟਾਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲੇ੍ਹ 'ਚ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 21 ਬਲਾਕਾਂ ਜਿਨ੍ਹਾਂ ਵਿਚ ਕੁਲ ਹਾਈ ਸਕੂਲਾਂ 138 ਵਿਚ 36 ਹੈੱਡਮਾਸਟਰਾਂ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ ਅਤੇ ਜ਼ਿਲੇ੍ਹ ਦੇ ਸੀਨੀਅਰ ਸੈਕੰਡਰੀ ਦੇ ਕੁਲ 130 ਸਕੂਲਾਂ ਵਿਚ 59 ਪਿੰ੍ਰਸੀਪਲਾਂ ਦੀਆ ਪੋਸਟਾਂ ਖ਼ਾਲੀ ਪਈਆਂ ਹਨ | ਉਨ੍ਹਾਂ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ 21 ਬਲਾਕਾਂ ਵਿਚੋਂ ਬਲਾਕ ਗੜ੍ਹਸ਼ੰਕਰ 'ਚ 6 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 6 ਹੀ ਬਿਨਾਂ ਪਿੰ੍ਰਸੀਪਲਾਂ ਤੋਂ ਚੱਲ ਰਹੇ ਹਨ ਜਦ ਕਿ ਇਹ ਇਲਾਕਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਹੈ | ਬਲਾਕ ਕੋਟ ਫ਼ਤੂਹੀ ਵਿਧਾਨ ਸਭਾ ਚੱਬੇਵਾਲ 'ਚ ਕੁਲ 8 ਸੀਨੀਅਰ ਸੈਕੰਡਰੀ ਸਕੂਲਾਂ 'ਚੋਂ 7 ਸਕੂਲ ਬਿਨਾਂ ਪਿ੍ੰਸੀਪਲਾਂ ਤੋਂ ਆਰਜ਼ੀ ਪ੍ਰਬੰਧ ਹੇਠਾਂ ਚੱਲ ਰਹੇ ਹਨ |
ਇਸੇ ਤਰ੍ਹਾਂ ਬਾਕੀ ਦੇ ਬਲਾਕਾਂ ਦਾ ਵੀ ਬਹੁਤ ਬੁਰਾ ਹਾਲ ਹੈ | ਧੀਮਾਨ ਨੇ ਦੱਸਿਆ ਕਿ ਸਕੂਲਾਂ ਵਿਚ ਅਧਿਆਪਕਾਂ ਤੇ ਲੈਕਚਰਾਰਾਂ ਦੀਆ ਵੀ ਅਣਗਿਣਤ ਪੋਸਟਾਂ ਖ਼ਾਲੀ ਰੱਖ ਕੇ ਸਕੂਲਾਂ ਦੀਆਂ ਕੰਧਾ 'ਤੇ ਕ੍ਰਾਂਤੀ ਲਿਖ ਕੇ ਝੂਠ ਦੇ ਸਹਾਰੇ ਪੰਜਾਬ ਦੇ ਲੋਕਾਂ ਤਾਂ ਗੁੰਮਰਾਹ ਕੀਤਾ ਹੀ ਜਾ ਰਿਹਾ ਹੈ | ਸਕੂਲਾਂ ਵਿਚ ਪਿ੍ੰਸੀਪਲਾਂ ਦੀ ਘਾਟ ਸਕੂਲਾਂ 'ਚ ਸਿੱਖਿਆ ਦੇ ਗ੍ਰਾਫ ਵਿਚ ਗਿਰਾਵਟ ਦਰਸਾਏਗੀ ਤੇ ਇਸ ਲਈ ਪੰਜਾਬ ਦੇ ਸਿੱਖਿਆ ਮੰਤਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਕਿ ਐਲੀਮੈਂਟਰੀ ਸਕੂਲਾਂ ਦੀ ਹਾਲਤ ਹੋਰ ਜ਼ਿਆਦਾ ਭੈੜੀ ਹੈ | ਅੱਜ ਤੱਕ 79 ਸਾਲਾਂ ਬਾਅਦ ਵੀ ਪ੍ਰੀ ਨਰਸਰੀ ਵਾਲੇ ਬੱਚਿਆਂ ਨੂੰ ਪੂਰਨ ਰੂਪ 'ਚ ਟੀਚਰ ਹੀ ਨਹੀਂ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ 'ਚ ਸੰਤਾਂ-ਮਹਾਂਪੁਰਸ਼ਾਂ ਤੇ ਸੰਗਤਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਕੋਈ ਵੀ ਵਕੀਲ ਸਾਡੀ ਮਰਜ਼ੀ ਤੋਂ ਬਿਨਾਂ ਕਾਰਵਾਈ ਨਾ ਕਰੇ-ਪਰਿਵਾਰਕ ਮੈਂਬਰ
Ad Position 24