14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕੋਈ ਵੀ ਵਕੀਲ ਸਾਡੀ ਮਰਜ਼ੀ ਤੋਂ ਬਿਨਾਂ ਕਾਰਵਾਈ ਨਾ ਕਰੇ-ਪਰਿਵਾਰਕ ਮੈਂਬਰ

Ad Position 21
No active advertisement
ਅਜੀਤ ਡੈਸਕ 27-09-2025
• ਮਾਮਲਾ ਹੁਣ ਫਾਸਟ ਟਰੈਕ ਕੋਰਟ 'ਚ ਚੱਲ ਰਿਹਾ ਹੈ
ਹੁਸ਼ਿਆਰਪੁਰ, 26 ਸਤੰਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪ ਨਗਰ 'ਚ ਇਕ ਪ੍ਰਵਾਸੀ ਵਲੋਂ ਬੀਤੀ 9 ਸਤੰਬਰ ਨੂੰ ਬੇਰਹਿਮੀ ਨਾਲ ਕੀਤੇ ਕਤਲ ਸੰਬੰਧੀ ਅੱਜ ਪਰਿਵਾਰ ਵਲੋਂ ਪੈੱ੍ਰਸ ਕਾਨੰਫਰੈਂਸ ਕੀਤੀ ਗਈ | ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਵੀ ਹਾਜ਼ਰ ਸੀ | ਇਸ ਮੌਕੇ ਹਰਵੀਰ ਦੇ ਪਿਤਾ ਅਮਨਵੀਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਕ ਵਕੀਲ ਵਲੋਂ ਰਿਪੈਰਜਨੇਸ਼ਨ ਪਟੀਸ਼ਨ ਦਾਇਰ ਕੀਤੀ ਗਈ ਹੈ ਜੋ ਕਿ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਹੀ ਦਾਇਰ ਕਰ ਦਿੱਤੀ ਗਈ ਹੈ |
ਅਮਨਦੀਪ ਸਿੰਘ ਨੇ ਕਿਹਾ ਕਿ ਕੋਈ ਵੀ ਵਕੀਲ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਅਜਿਹਾ ਕੋਈ ਫ਼ੈਸਲਾ ਨਾ ਲਵੇ | ਇਸ ਮੌਕੇ ਐਡਵੋਕੇਟ ਅਸ਼ਵਨੀ ਵਰਮਾ ਦਾ ਕਹਿਣਾ ਸੀ ਕਿ ਹਰਵੀਰ ਵਾਲਾ ਮਾਮਲਾ ਹੁਣ ਫਾਸਟ ਟਰੈਕ ਕੋਰਟ 'ਚ ਚਲਾ ਗਿਆ ਹੈ ਤੇ ਉਸ ਦੀ ਸੁਣਵਾਈ 8 ਅਕਤੂਬਰ ਨੂੰ ਹੋਵੇਗੀ | ਜ਼ਿਕਰਯੋਗ ਹੈ ਕਿ ਇਸ ਦਿਲ ਦਹਿਲਾ ਦੇਣੀ ਵਾਲੀ ਘਟਨਾ ਦੇ ਦੋਸ਼ੀ ਖ਼ਿਲਾਫ਼ ਲੋਕਾਂ ਦੀ ਵੀ ਮੰਗ ਸੀ ਕਿ ਇਸ ਕੇਸ ਨੂੰ ਫਾਸਟ ਟਰੈਕ ਕੋਰਟ 'ਚ ਚਲਾਇਆ ਜਾਵੇ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਅੰਦਰ ਸਰਕਾਰੀ ਸਕੂਲਾਂ 'ਚ ਹੈੱਡਮਾਸਟਰਾਂ ਦੀਆਂ 36 ਤੇ ਪਿੰ੍ਰਸੀਪਲਾਂ ਦੀਆਂ 59 ਪੋਸਟਾਂ ਖਾਲੀ-ਧੀਮਾਨ ਅਗਲੀ ਖ਼ਬਰ ਬੀ. ਐੱਡ ਅਧਿਆਪਕ ਫ਼ਰੰਟ ਵਲੋਂ 1 ਅਕਤੂਬਰ ਦੀ ਭੁੱਖ ਹੜਤਾਲ 'ਚ ਸ਼ਮੂਲੀਅਤ ਕਰਨ ਦਾ ਐਲਾਨ
Ad Position 24