ਹਰਿਆਣਾ, 26 ਸਤੰਬਰ (ਹਰਮੇਲ ਸਿੰਘ ਖੱਖ)-ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਅਧਿਆਪਕ ਸਮਾਜ ਸੇਵੀ ਜਥੇਬੰਦੀਆਂ ਵਲੋਂ ਪੰਜਾਬ ਦੇ ਉੱਘੇ ਅਧਿਆਪਕ ਆਗੂ ਤੇ ਪਿ੍ੰਸੀਪਲ ਅਮਨਦੀਪ ਸ਼ਰਮਾ ਦੇ ਬਤੌਰ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਣਨ 'ਤੇ ਵਿਸ਼ਵਕਰਮਾਂ ਮੋਟਰਜ਼ ਹਰਿਆਣਾ ਵਿਖੇ ਸਨਮਾਨਿਤ ਕੀਤਾ | ਕਸਬਾ ਹਰਿਆਣਾ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਭਾਈ ਘਨੱ੍ਹਈਆ ਜੀ ਨਿਸ਼ਕਾਮ ਸੇਵਾ ਸੁਸਾਇਟੀ, ਅਧਿਆਪਕ ਦਲ ਹੁਸ਼ਿਆਰਪੁਰ, ਪੁਰਾਣੀ ਪੈਨਸ਼ਨ ਬਹਾਲ ਸਘਰਸ਼ ਕਮੇਟੀ ਹੁਸ਼ਿਆਰਪੁਰ, ਗੌਰਮਿੰਟ ਟੀਚਰਜ਼ ਯੂਨੀਅਨ ਹੁਸ਼ਿਆਪੁਰ ਦੇ ਨੁਮਾਇੰਦਿਆਂ ਨੇ ਪਿ੍ੰਸੀਪਲ ਅਮਨਦੀਪ ਸ਼ਰਮਾਂ ਨੂੰ ਹੁਸ਼ਿਆਰਪੁਰ ਜਿਲ੍ਹੇ 'ਚ ਬਤੌਰ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪੂਰੀ ਸੰਜੀਦਗੀ ਤੇ ਸਮਰਪਣ ਭਾਵਨਾਂ ਨਾਲ ਨਿਭਾਉਣ ਲਈ ਸ਼ੁੱਭਇਛਾਵਾਂ ਦਿੱਤੀਆਂ | ਇਸ ਮੌਕੇ ਭਾਈ ਘਨੱ੍ਹਈਆ ਜੀ ਨਿਸ਼ਕਾਮ ਸੇਵਾ ਸੁਸਾਇਟੀ ਦੇ ਹਰਜੀਤ ਸਿੰਘ ਨੰਗਲ, ਗੁਰਦਿਆਲ ਸਿੰਘ, ਬਿੱਕਰ ਸਿੰਘ ਸ਼ੇਰਪੁਰ, ਜਰਨੈਲ ਸਿੰਘ, ਅਧਿਆਪਕ ਆਗੂ ਪਿ੍ਤਪਾਲ ਸਿੰਘ ਚੋਟਾਲਾ, ਸਰਬਜੀਤ ਸਿੰਘ ਕੰਗ, ਸੰਜੀਵ ਧੂਤ, ਜਸਵੀਰ ਸਿੰਘ ਖਰਲ, ਜਗਤਜੀਤ ਸਿੰਘ, ਕਮਲਦੀਪ ਸਿੰਘ, ਵਰਿੰਦਰ ਸਿੰਘ ਨਿਮਾਣਾ, ਪਰਮਜੀਤ ਸਿੰਘ, ਨਵਜੋਤ ਸਿੰਘ, ਯਸ਼ਪਾਲ, ਕੁਲਦੀਪ ਕੁਮਾਰ, ਸ਼ੁਸ਼ੀਲ ਕੁਮਾਰ, ਮੁਕੇਸ਼ ਕੁਮਾਰ, ਨਿਰਮਲ ਕੁਮਾਰ ਆਦਿ ਵੀ ਹਾਜਰ ਸਨ |