ਬੀਣੇਵਾਲ, 27 ਸਤੰਬਰ (ਬੈਜ ਚੌਧਰੀ)-ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਗੜ੍ਹਸ਼ੰਕਰ ਨੇ ਚੀਫ਼ ਮੈਨੇਜਰ ਸੁਮਿਤ ਲੂਥਰਾ ਵਲੋਂ ਮਹਾਰਾਜ ਭੂਰੀਵਾਲੇ ਗਰਲਜ਼ ਕਾਲਜ ਮਾਨਸੋਵਾਲ ਨੂੰ ਸੈਨੇਟਰੀ ਪੈਡ, ਇਕ ਮਸ਼ੀਨ ਸੈਨੇਟਰੀ ਪੈਡ ਰੱਖਣ ਲਈ ਦਿੱਤੀ ਗਈ ਜੋ ਕਿ ਬਾਥ ਰੂਮ 'ਚ ਫਿੱਟ ਕੀਤੀ ਗਈ ਤੇ ਦੂਜੀ ਮਸ਼ੀਨ ਯੂਜਡ ਪੈਡ ਨੂੰ ਡੈਮੇਜ ਕਰਨ ਵਾਲੀ ਮਸ਼ੀਨ ਸਟਾਫ਼ ਰੂਮ 'ਚ ਫਿੱਟ ਕੀਤੀ ਗਈ | ਇਸ ਮੌਕੇ ਸੁਮਿਤ ਲੂਥਰਾ ਚੀਫ਼ ਮੈਨੇਜਰ, ਨਿਤਿਨ ਤਨੇਜਾ ਡਿਪਟੀ ਮੈਨੇਜਰ, ਜਗਵਿੰਦਰ ਸਿੰਘ ਡਿਪਟੀ ਮੈਨੇਜਰ, ਜਗਸੀਰ ਕੌਰ ਤੇ ਸਹਾਇਕ ਮੈਨੇਜਰ ਦਰਸ਼ਨ ਸਿੰਘ ਤੇ ਕਾਲਜ ਸਟਾਫ਼ ਹਾਜ਼ਰ ਸੀ |