ਨੌਸ਼ਹਿਰਾ ਪੱਤਣ, 26 ਸਤੰਬਰ (ਗੁਰਜੀਤ ਸਿੰਘ ਭੰਮਰਾ)-ਰਿਟਾ. ਇੰਸਪੈਕਟਰ ਮਲਕੀਤ ਸਿੰਘ ਤੇ ਰਿਟਾ. ਫੋਰਮੈਨ ਰੈਫ਼ਰੀਜੇਸ਼ਨ ਜਰਨੈਲ ਸਿੰਘ ਦੇ ਮਾਤਾ ਜੀਤ ਕੌਰ (100) ਪਤਨੀ ਸਵ. ਦਰਸ਼ਨ ਸਿੰਘ ਪਿੰਡ ਨੌਸ਼ਹਿਰਾ ਪੱਤਣ, ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਨੌਸ਼ਹਿਰਾ ਪੱਤਣ ਵਿਖੇ ਪਾਏ ਗਏ, ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿਮਰਨ ਪ੍ਰਤਾਪ ਗੁਫ਼ਾ ਸਾਹਿਬ ਨੌਸ਼ਹਿਰਾ ਪੱਤਣ ਵਿਖੇ ਹੋਇਆ | ਇਸ ਮੌਕੇ ਬਾਬਾ ਮਲਕੀਅਤ ਸਿੰਘ ਨੌਸ਼ਹਿਰਾ ਪੱਤਣ ਵਾਲਿਆਂ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਸਮਾਜ ਸੇਵੀ ਜੋਗਿੰਦਰ ਸਿੰਘ ਨਾਨੋਵਾਲ, ਸਾਬਕਾ ਹਲਕਾ ਵਿਧਾਇਕਾ ਇੰਦੂ ਬਾਲਾ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਸੈੱਲ ਅਮਰਜੀਤ ਸਿੰਘ ਢਾਡੇਕਟਵਾਲ, ਰਿਟਾ. ਡੀ. ਐਸ. ਪੀ. ਗੁਰਦਿਆਲ ਸਿੰਘ, ਸੀਨੀਅਰ ਕਾਂਗਰਸੀ ਆਗੂ ਮਾ. ਰਮੇਸ਼ ਕੁਮਾਰ, ਸੀਨੀਅਰ ਅਕਾਲੀ ਆਗੂ ਕਿਰਪਾਲ ਸਿੰਘ ਗੇਰਾ, ਅਕਾਲੀ ਆਗੂ ਸੌਦਾਗਰ ਸਿੰਘ ਚਨੌਰ, ਸਰਪੰਚ ਜਸਵਿੰਦਰ ਸਿੰਘ ਨੌਸ਼ਹਿਰਾ ਪੱਤਣ, ਮਾ. ਹਕੀਕਤ ਸਿੰਘ ਟੇਰਕਿਆਣਾ, ਐਡਵੋਕੇਟ ਸੁਖਇੰਦਰ ਸਿੰਘ ਨੌਸ਼ਹਿਰਾ, ਐਡਵੋਕੇਟ ਪ੍ਰਕਾਸ਼ ਸਿੰਘ ਗੁਰਦਾਸਪੁਰ, ਅਧਿਆਪਕ ਆਗੂ ਗੁਰਜਿੰਦਰ ਸਿੰਘ ਮੰਝਪੁਰ ਆਦਿ ਵਲੋਂ ਮਾਤਾ ਜੀਤ ਕੌਰ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਐਸ. ਡੀ. ਓ. ਡੀ. ਐੱਸ. ਭੁੱਲਰ, ਪਰਮਵੀਰ ਸਿੰਘ ਢਾਡੇਕਟਵਾਲ, ਐਸ. ਡੀ. ਓ. ਰੁਪਿੰਦਰ ਸ਼ਰਮਾ, ਮੁਨੀਤ ਖੰਨਾ, ਸੰਦੀਪ ਕੁਮਾਰ ਭੱਲਾ, ਸ਼ੇਰ ਸਿੰਘ ਸੁਭਾਨਪੁਰ, ਰਾਜੀਵ ਸ਼ਰਮਾ ਨੌਸ਼ਹਿਰਾ ਆਦਿ ਹਾਜ਼ਰ ਸਨ | ਸਮਾਗਮ ਦੇ ਆਖੀਰ 'ਚ ਰਿਟਾ. ਇੰਸਪੈਕਟਰ ਮਲਕੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ |