20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਤਰਸੇਮ ਕਸਾਣਾਂ ਨੂੰ ਸਦਮਾ, ਪਿਤਾ ਚੌਧਰੀ ਅਮਰ ਚੰਦ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 28-09-2025
ਬੀਣੇਵਾਲ, 27 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੀ ਸਨਮਾਨਯੋਗ ਸ਼ਖ਼ਸੀਅਤ ਸਾਬਕਾ ਫ਼ੌਜੀ ਤਰਸੇਮ ਕਸਾਣਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਚੌਧਰੀ ਅਮਰ ਚੰਦ ਕਸਾਣਾ (78) ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਦਾ ਸਸਕਾਰ ਪਿੰਡ ਮੈਰਾ ਦੇ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਤਰਸੇਮ ਕਸਾਣਾ ਤੇ ਪਰਿਵਾਰ ਵਲੋਂ ਦਿਖਾਈ ਗਈ | ਉਨ੍ਹਾਂ ਦੇ ਦਿਹਾਂਤ 'ਤੇ ਪਰਿਵਾਰਕ ਮੈਂਬਰਾਂ ਨਾਲ ਜੋਗਿੰਦਰ ਪਾਲ ਕਸਾਣਾ, ਤਿਲਕ ਕਸਾਣਾ, ਅਮਨਦੀਪ ਚੇਚੀ ਬੀਣੇਵਾਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਗੜ੍ਹਸ਼ੰਕਰ, ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਕਲਿਆਣ ਬੋਰਡ ਪੰਜਾਬ, ਪੰਕਜ ਕ੍ਰਿਪਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਪਵਨ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਵਣ ਕਸਾਣਾ ਸਾਬਕਾ ਸਰਪੰਚ, ਪੰਮੀ ਪੰਡੋਰੀ ਸਾਬਕਾ ਸਰਪੰਚ ਤੇ ਨੰਬਰਦਾਰ, ਹੁਸਨ ਲਾਲ ਬਜਾੜ ਨੰਬਰਦਾਰ, ਮੁਲ ਰਾਜ ਕਟਾਰੀਆ ਠੇਕੇਦਾਰ ਡੱਲੇਵਾਲ, ਅਜਾਇਬ ਸਿੰਘ ਬੋਪਾਰਾਏ, ਸੁਭਾਸ਼ ਕਾਲਸ ਸਰਪੰਚ ਪੰਡੋਰੀ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਰਾਮ ਸ਼ਾਹ ਸਾਬਕਾ ਸਰਪੰਚ ਪੰਡੋਰੀ, ਸੰਜੇ ਸਰਪੰਚ ਪਿੱਪਲੀਵਾਲ, ਹਰਪਾਲ ਈਸਪੁਰ, ਜੋਗਿੰਦਰ ਸਰਪੰਚ ਮੈਰਾ, ਸੰਦੀਪ ਕੁਮਾਰ ਨੰਬਰਦਾਰ ਨੇ ਦੁਖੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ | ਸਵ. ਅਮਰ ਚੰਦ ਦੇ ਦਿਹਾਂਤ 'ਤੇ ਅਫ਼ਸੋਸ ਲਈ 3 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ਮੈਰਾ (ਨੰਗਲ-ਗੜ੍ਹਸ਼ੰਕਰ) ਮੇਨ ਰੋਡ 'ਤੇ ਇਕੱਠ ਰੱਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਨੇ ਹੜ੍ਹ ਰਾਹਤ ਲਈ ਮਦਦ ਵਧਾਈ <br/> ਅਗਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਵਲੋਂ ਪ੍ਰਾਇਮਰੀ ਬੱਚਿਆਂ ਦੀ ਸਮਰੱਥ ਦੀ ਰੈਂਡਿਮ ਟੈਸਟਿੰਗ ਸੈਕੰਡਰੀ ਅਧਿਆਪਕਾਂ ਤੋਂ ਕਰਵਾਉਣ ਦਾ ਵ...
Ad Position 24