ਦਸੂਹਾ, 31 ਅਕਤੂਬਰ (ਕੌਸ਼ਲ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਦਾ ਸਾਲਾਨਾ ਸਮਾਰੋਹ ਸਕੂਲ ਮੈਨੇਜਮੈਂਟ, ਪਿ੍ੰਸੀਪਲ, ਅਧਿਆਪਕ ਤੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ | ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਰਾਜੀਵ ਦੀਕਸ਼ਤ ਗਊਸ਼ਾਲਾ ਦੇ ਮੁੱਖ ਸੰਚਾਲਕ ਬਾਬੂ ਅਰੁਣ ਕੁਮਾਰ ਅਤੇ ਉਨ੍ਹਾਂ ਦੇ ਸਹਿਯੋਗੀ ਤੇ ਸਾਬਕਾ ਪਿ੍ੰਸੀਪਲ ਫਕੀਰ ਸਿੰਘ, ਰਿਟਾਇਰ ਪਿ੍ੰਸੀਪਲ ਬਲਕੀਸ਼ ਰਾਜ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਦੇ ਸ਼ਮਾ ਰੋਸ਼ਨ ਕਰਨ ਤੋਂ ਬਾਅਦ ਹੋਈ | ਇਸ ਤੋਂ ਬਾਅਦ ਨਰਸਰੀ ਤੇ ਕੇ. ਜੀ. ਜਮਾਤ ਦੇ ਬੱਚਿਆਂ ਨੇ ਵੈਲਕਮ ਗੀਤ ਰਾਹੀਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਛੇਵੀ, ਸੱਤਵੀਂ ਤੇ ਅੱਠਵੀਂ ਕਲਾਸ ਦੀਆਂ ਵਿਦਿਆਰਥਣਾ ਨੇ ਰਾਜਸਥਾਨੀ ਲੋਕ ਨਾਚ ਪੇਸ਼ ਕੀਤਾ | ਉਸ ਤੋਂ ਬਾਅਦ ਅੱਠਵੀਂ, ਨੌਵੀਂ ਤੇ ਦਸਵੀਂ ਦੀਆਂ ਵਿਦਿਆਰਥਣਾਂ ਨੇ ਗਰਬਾ ਲੋਕ ਨਾਚ ਪੇਸ਼ ਕਰਕੇ ਭਾਰਤੀ ਕਲਾਕਿ੍ਤੀ ਨੂੰ ਪੇਸ਼ ਕੀਤਾ | ਸੱਤਵੀਂ ਤੇ ਅੱਠਵੀਂ ਲੜਕਿਆਂ ਨੇ ਭੰਗੜੇ ਨੇ ਆਏ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ | ਉਸ ਤੋਂ ਬਾਅਦ ਲੜਕੀਆਂ ਦੇ ਗਿੱਧੇ ਦੀ ਵਾਰੀ ਆਈ | ਬਾਰਵੀਂ ਦੀਆਂ ਵਿਦਿਆਰਥਣਾਂ ਨੇ ਗੈਸਟ ਆਈਟਮ ਦੇ ਰਾਹੀਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ | ਅਖੀਰ ਵਿਚ ਵਾਰੀ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਆਈ | ਭੰਗੜੇ ਦੇ ਵਿਦਿਆਰਥੀਆਂ ਨੇ ਲੁਡੀਆਂ ਤੇ ਝੂਮਰ ਦੇ ਨਾਲ ਦਰਸ਼ਕਾਂ ਨੂੰ ਖੜੇ੍ਹ ਹੋ ਕੇ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਚੀਮਾ ਨੇ ਆਏ ਹੋਏ ਮਹਿਮਾਨਾਂ ਨੂੰ 'ਜੀ ਆਇਆਂ' ਆਖਿਆ | ਸਕੂਲ ਪਿ੍ੰਸੀਪਲ ਮੈਡਮ ਜਗਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ, ਬੱਚਿਆਂ ਦੇ ਮਾਤਾ-ਪਿਤਾ ਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਸਾਬਕਾ ਪਿ੍ੰਸੀਪਲ ਫਕੀਰ ਸਿੰਘ ਸਕੂਲ ਵਿਚ ਆਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਸਕੂਲ ਦੀ ਬੇਹਤਰੀ ਵਾਸਤੇ 11 ਹਜ਼ਾਰ ਰੁਪਏ ਦਾਨ ਦਿੱਤਾ | ਇਸ ਮੌਕੇ ਰਿਟਾਇਰਡ ਪਿ੍ੰਸੀਪਲ ਬਲਕੀਸ਼ ਰਾਜ ਨੇ ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਦੀ ਸਰਾਹਨਾ ਕੀਤੀ | ਇਸ ਮੌਕੇ ਸਕੂਲ ਦੇ ਪ੍ਰਧਾਨ ਦਵਿੰਦਰ ਸਿੰਘ ਚੀਮਾ, ਸਕੂਲ ਦੇ ਚੇਅਰਮੈਨ ਰਵਿੰਦਰ ਪਾਲ ਸਿੰਘ ਚੀਮਾ, ਅਮਰਜੀਤ ਸਿੰਘ, ਜਸਪਾਲ ਸਿੰਘ, ਵਿਕਾਸ ਕੁਮਾਰ, ਬਲਜੀਤ ਕੌਰ, ਸੁਰਜੀਤ ਕੌਰ, ਪਰਮਿੰਦਰ ਕੌਰ, ਅਮਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਮਨਜੋਤ ਕੌਰ, ਜਸਪਿੰਦਰ ਕੌਰ, ਮੀਨੂੰ ਬਾਲਾ, ਨੇਹਾ, ਮਮਤਾ, ਰਾਧਿਕਾ,