ਦਸੂਹਾ, 31 ਅਕਤੂਬਰ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਹਲਕਾ ਦਸੂਹਾ ਦੀਆਂ 48 ਪਿੰਡਾਂ ਦੀਆਂ ਪੰਚਾਇਤਾਂ ਨੂੰ 1.17 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਐਮ. ਪੀ. ਫ਼ੰਡ ਸੰਮਤੀ ਫ਼ੰਡ 'ਚੋਂ ਭੇਟ ਕੀਤੇ ਗਏ | ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ 'ਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਲਕੇ ਦੀਆਂ ਪੰਚਾਇਤਾਂ ਨਾਲ ਕਿਸੇ ਵੀ ਕਿਸਮ ਦਾ ਪੱਖਪਾਤ ਨਹੀਂ ਹੋ ਰਿਹਾ ਜਦ ਕਿ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲਗਭਗ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿਚ ਖੇਡ ਪਾਰਕ ਬਣਾਉਣ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਜਦਕਿ 10 ਕਰੋੜ ਰੁਪਏ ਦੀ ਲਾਗਤ ਨਾਲ 30 ਖੇਡ ਪਾਰਕ ਹਲਕੇ ਵਿਚ ਹੋਰ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹਲਕਾ ਦਸੂਹਾ ਦੇ ਹਰੇਕ ਪਿੰਡ 'ਚ ਯੂਥ ਕਲੱਬ ਬਣਾਇਆ ਜਾਵੇਗਾ ਅਤੇ ਹਰੇਕ ਯੂਥ ਕਲੱਬ ਨੂੰ ਗਰਾਂਟ ਮਿਲੇਗੀ | ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਬੀ. ਡੀ. ਓ. ਗੁਰਮੀਤ ਸਿੰਘ ਚਾਹਲ, ਕੇ. ਪੀ. ਸੰਧੂ ਚੇਅਰਮੈਨ, ਗੁਰਪ੍ਰੀਤ ਸਿੰਘ ਲਵਲੀ, ਬਲਕਾਰ ਸਿੰਘ ਸਾਬਕਾ ਚੇਅਰਮੈਨ, ਨਿਰਮਲ ਸਿੰਘ ਮੀਆਂ ਪਿੰਡ, ਨਵਦੀਪ ਪਾਲ ਸਿੰਘ ਰਿੰਪਾ, ਸੰਤੋਖ ਤੋਖੀ, ਮਨਜਿੰਦਰ ਸਿੰਘ ਗਿੱਲ, ਰਵਿੰਦਰ ਕਮਾਲਪੁਰ, ਸੋਨੂੰ ਆਲਮਪੁਰ, ਪਰਲੋਕ ਸਿੰਘ ਬਲਾਕ ਪ੍ਰਧਾਨ, ਅਮਨ ਘੁੰਮਣ ਬਲਾਕ ਪ੍ਰਧਾਨ, ਸੰਦੀਪ ਢਿੱਲੋਂ, ਹਰਜਿੰਦਰ ਸਿੰਘ ਬੋਦਲ, ਜੌਨੀ ਰੰਧਾਵਾ, ਬਲਦੇਵ ਸਿੰਘ ਬੁਧੋਬਰਕਤ, ਪਰਮਜੀਤ ਸਿੰਘ ਪੰਮਾ, ਰੋਹਿਤ ਬਾਜਚੱਕ, ਕਮਲ ਮਾਲਵਾ, ਅਨੂਪ ਸਿੰਘ ਪੰਡੋਰੀ, ਹਰਜਿੰਦਰ ਸਿੰਘ ਹਿੰਮਤਪੁਰ, ਲਾਡੀ ਵਿਰਕ, ਗੋਲਡੀ ਸਰਪੰਚ, ਜਗਵੀਰ ਸਿੰਘ ਸਾਹੀ, ਲੱਕੀ ਸਰਪੰਚ, ਜਗਦੀਪ ਸੰਸਾਰਪੁਰ, ਰਮਨ ਮੱਕੋਵਾਲ, ਮਨਜੀਤ ਸਿੰਘ ਜੰਡੌਰ, ਦਿਨੇਸ਼ ਠਾਕੁਰ, ਪਰਮਜੀਤ ਸਿੰਘ ਬਾਜਵਾ, ਰਾਕੇਸ਼ ਕੁਮਾਰ ਠੱਕਰ, ਹੈਪੀ ਬੰਗਲੀਪੁਰ ਹਾਜ਼ਰ ਸਨ |