28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਬੁਲਾਰੇ ਧੁੱਗਾ ਦੇ ਗ੍ਰਹਿ ਵਿਖੇ ਸਮਾਗਮ

Ad Position 21
No active advertisement
ਅਜੀਤ ਡੈਸਕ 01-11-2025
ਦਸੂਹਾ, 31 ਅਕਤੂਬਰ (ਭੁੱਲਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਬੁਲਾਰੇ ਜਸਵਿੰਦਰ ਸਿੰਘ ਧੁੱਗਾ ਦੇ ਗ੍ਰਹਿ ਵਿਖੇ ਪਰਮਾਤਮਾ ਦੇ ਸ਼ੁਕਰਾਨੇ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ | ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ ਗੁਰਿੰਦਰ ਸਿੰਘ ਬੈਂਸ, ਕੀਰਤਨੀਏ ਭਾਈ ਕਰਮ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਭਾਈ ਜਸਵਿੰਦਰ ਸਿੰਘ ਧੁੱਗਾ ਅਤੇ ਬੀਬੀ ਹਰਪ੍ਰੀਤ ਕੌਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਭੁਝੰਗੀ ਕੀਰਤ ਸਿੰਘ ਦੀ ਦਾਤ ਬਖ਼ਸ਼ਣ 'ਤੇ ਵਧਾਈ ਦਿੱਤੀ ਅਤੇ ਉਸ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਵਲੋਂ ਭੁਝੰਗੀ ਨੂੰ ਆਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਦੀਦਾਰ ਸਿੰਘ ਕਾਲਾ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ, ਕੁਲਵਿੰਦਰ ਸਿੰਘ ਉਡਰਾ, ਕੈਪਟਨ ਬਲਜਿੰਦਰ ਸਿੰਘ ਧੁੱਗਾ, ਬਲਵਿੰਦਰ ਸਿੰਘ ਚਿੱਪੜਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ, ਵਰਿੰਦਰ ਸਿੰਘ ਖੱਖ, ਚਰਨਜੀਤ ਸਿੰਘ ਸੋਨੰੂ ਸੰਦਲ, ਸੁਖਜੀਵਨ ਸਿੰਘ ਸਫ਼ਰੀ, ਡਾਕਟਰ ਕਰਨਵੀਰ ਸਿੰਘ, ਡਾਕਟਰ ਹਰਮਿੰਦਰ ਸਿੰਘ ਸਹਿਜ, ਆਤਮਾ ਸਿੰਘ ਧੂਤ, ਜਸਵਿੰਦਰ ਸਿੰਘ ਸੈਫ਼, ਅਮਰਜੀਤ ਸਿੰਘ ਅੰਬਾਲਾ ਜੱਟਾ, ਕਰਨੈਲ ਸਿੰਘ ਸੋਢੀ, ਹੈੱਡ ਮਾਸਟਰ ਗੁਰਦੇਵ ਸਿੰਘ, ਮਾਤਾ ਕਰਮਜੀਤ ਕੌਰ, ਸੁਖਜਿੰਦਰ ਕੌਰ, ਸਾਬਕਾ ਸੁਪਰਵਾਈਜ਼ਰ ਤਜਿੰਦਰ ਕੌਰ ਸਮਰਾ, ਕੁਲਵੰਤ ਕੌਰ, ਇਕਬਾਲ ਕੌਰ ਝਿੰਗੜ, ਹਰਮਨਪ੍ਰੀਤ ਕੌਰ ਝਿੰਗੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ 48 ਪੰਚਾਇਤਾਂ ਨੂੰ 1.17 ਕਰੋੜ ਦੀ ਰਾਸ਼ੀ ਭੇਟ ਅਗਲੀ ਖ਼ਬਰ ਸਿੰਘੋਵਾਲ ਸਕੂਲ ਵਿਖੇ ਗਣਿਤ ਵਿਗਿਆਨ ਅਤੇ ਕਲਾ ਦਾ ਮੇਲਾ ਕਰਵਾਇਆ
Ad Position 24