ਨੰਗਲ ਬਿਹਾਲਾਂ, 31 ਅਕਤੂਬਰ (ਵਿਨੋਦ ਮਹਾਜਨ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੋਵਾਲ ਵਿਖੇ ਗਣਿਤ, ਵਿਗਿਆਨ ਅਤੇ ਕਲਾ ਦਾ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ ਬੱਚਿਆਂ ਨੇ ਆਪਣਾ ਭਾਰੀ ਉਤਸ਼ਾਹ ਦਿਖਾਇਆ | ਪਿ੍ੰਸੀਪਲ ਸੰਜੀਵ ਕੁਮਾਰ ਵਲੋਂ ਵਿਸ਼ੇਸ਼ ਤੌਰ 'ਤੇ ਇਸ ਮੇਲੇ ਦਾ ਨਿਰੀਖਣ ਕੀਤਾ | ਉਨ੍ਹਾਂ ਵਿਦਿਆਰਥੀ ਤੇ ਅਧਿਆਪਕਾਂ ਨੂੰ ਸਮਰਪਿਤ ਭਾਵਨਾ ਨਾਲ ਹੋ ਕੇ ਕੰਮ ਕਰਨ ਦੀ ਵਧਾਈ ਦਿੱਤੀ | ਇਸ ਮੇਲੇ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਵਲੋਂ ਪੋਲੀਟੀਕਲ ਸਾਇੰਸ, ਪੰਜਾਬੀ ਦੇ ਚਾਰਟ ਅਤੇ ਮਾਡਲ ਵੀ ਤਿਆਰ ਕੀਤੇ ਗਏ | ਪੋਲਿੰਗ ਬੂਥ ਤੇ ਵਿਦਿਆਰਥੀਆਂ ਵਲੋਂ ਮਤਦਾਨ ਪ੍ਰਕਿਰਿਆ ਕਰਵਾਈ ਗਈ ਜੋ ਕਿ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਗਤੀਵਿਧੀ ਸੀ | ਇਸ ਮੌਕੇ ਲੈਕਚਰਾਰ ਵਿਕਾਸ ਮਹਾਜਨ, ਲੈਕਚਰਾਰ ਜਸਵਿੰਦਰ ਕੌਰ, ਲੈਕਚਰਾਰ ਸ਼ਿਵ ਕੁਮਾਰ, ਨਮਰਤਾ ਮਿਨਹਾਸ, ਵਿਜੇ ਸ਼ਰਮਾ, ਚੰਦਨ ਲਾਲ, ਸੁਰੇਸ਼ ਕੁਮਾਰ, ਸ਼ਿਲਪੀ ਮੈਡਮ, ਕਮਲੇਸ਼ ਮੈਡਮ ਵਿਸ਼ਾਲ ਵਰਮਾ ਅਤੇ ਵਰਿੰਦਰ ਸਿੰਘ ਆਦਿ ਹਾਜ਼ਰ ਸਨ |