ਜਖਵਾਲੀ, 31 ਅਕਤੂਬਰ (ਨਿਰਭੈ ਸਿੰਘ)-ਬਾਬਾ ਬੀਰਮ ਦਾਸ ਡੀ.ਏ.ਬੀ. ਪਬਲਿਕ ਸਕੂਲ ਚਨਾਰਥਲ ਖ਼ੁਰਦ ਵਿਖੇ ਪਿੰ੍ਰਸੀ. ਮੀਨਾਕਸ਼ੀ ਲਾਂਬਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਅਤੇ ਅਨੁਸ਼ਾਸਨ ਵਿਚ ਰਹਿਣ ਲਈ (ਇਨਵੈਸਟਿਚਰ) ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀ. ਲਾਂਬਾ ਨੇ ਕਿਹਾ ਕਿ ਇਹ ਸੈਮੀਨਾਰ ਵਿਦਿਆਰਥੀਆਂ 'ਚ ਨੇਤ੍ਰਤਵ, ਜ਼ਿੰਮੇਵਾਰੀ ਅਤੇ ਅਨੁਸ਼ਾਸਨ ਦੇ ਗੁਣਾਂ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਵਿਦਿਆਰਥੀਆਂ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਨਿਮਰਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਕੂਲ ਦੇ ਨਵੇਂ ਚੁਣੇ ਕੌਂਸਲ ਮੈਂਬਰਾਂ ਨੂੰ ਪਿ੍ੰਸੀਪਲ ਲਾਂਬਾ ਵਲੋਂ ਬੈਜ ਤੇ ਸੈਸ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੈੱਡ ਬੌਏ ਵਰਿੰਦਰਪਾਲ ਸਿੰਘ, ਹੈੱਡ ਗਰਲ ਜਸਮੀਨ ਟਿਵਾਣਾ, ਡਿਸਿਪਲਿਨ ਇੰਚਾਰਜ ਪ੍ਰਭਜੋਤ ਸਿੰਘ, ਸਪੋਰਟਸ ਕੈਪਟਨ ਮਹਿਕਪ੍ਰੀਤ ਕੌਰ, ਹਾਊਸ ਕੈਪਟਨ ਅਰਸ਼ਪ੍ਰੀਤ ਕੌਰ, ਮਨਰੀਤ ਕੌਰ, ਦੀਪਿਕਾ ਸ਼ਰਮਾ ਅਤੇ ਸਿਮਰਤ ਕੌਰ ਨੂੰ ਅਹੁਦਿਆਂ ਨਾਲ ਚੁਣਿਆ ਗਿਆ | ਪਿ੍ੰਸੀ. ਲਾਂਬਾ ਨੇ ਕਿਹਾ ਕਿ ਇਨਵੈਸਟਿਚਰ ਸਮਾਰੋਹ ਦਾ ਉਦੇਸ਼ ਸਿਰਫ਼ ਬੈਜ ਸੌਂਪਣਾ ਨਹੀਂ ਸਗੋਂ ਜ਼ਿੰਮੇਵਾਰ ਤੇ ਸੱਚੇ ਨੇਤਾ ਤਿਆਰ ਕਰਨਾ ਹੈ | ਉਨ੍ਹਾਂ ਇਸ ਸਮੇਂ ਨਵੇਂ ਚੁਣੇ ਗਏ ਕੌਂਸਲ ਮੈਂਬਰਾਂ ਨੂੰ ਸਕੂਲ ਦੇ ਨਿਯਮਾਂ ਅਤੇ ਆਦਰਸ਼ਾਂ ਦੀ ਪਾਲਨਾ ਕਰਨ ਦੀ ਸਹੁੰ ਚੁਕਾਈ ਅਤੇ ਉਦਾਹਰਨ ਪੇਸ਼ ਕਰਕੇ ਸਕੂਲ ਜੀਵਨ 'ਚ ਸਕਾਰਾਤਮਿਕ ਯੋਗਦਾਨ ਪਾਉਣ ਦਾ ਵਾਅਦਾ ਕੀਤਾ |